ਹਰਜੋਤ ਬੈਂਸ ਦੇ ਸਮੁੱਚੇ ਪਰਿਵਾਰ ਵੱਲੋਂ ਕਰਵਾਇਆ ਭੰਡਾਰਾ ਸ਼ਿਵ ਮੰਦਿਰ ਮੇਨ ਮਾਰਕੀਟ ਵਿਖੇ ਹਰਜੋਤ ਬੈਂਸ ਕੈਬਨਿਟ ਮੰਤਰੀ ਦੇ ਸਮੁੱਚੇ ਪਰਿਵਾਰ ਵੱਲੋਂ ਕਰਵਾਇਆ ਭੰਡਾਰਾ
Publish Date: Sun, 25 Oct 2026 05:15 PM (IST)
Updated Date: Sun, 25 Oct 2026 05:16 PM (IST)
ਪੰਜਾਬੀ ਜਾਗਰਣ ਟੀਮ, ਨੰਗਲ : ਬੀਤੀ ਰਾਤ ਸ਼੍ਰੀ ਸ਼ਿਵ ਮੰਦਿਰ, ਮੇਨ ਮਾਰਕੀਟ ਨੰਗਲ ਵਿਖੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਸਮੁੱਚੇ ਪਰਿਵਾਰ ਵੱਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਭਗਵਾਨ ਸ਼ਿਵ ਜੀ ਦੇ ਚਰਨਾਂ ’ਚ ਸਮੁੱਚੇ ਇਲਾਕੇ ਦੀ ਚੜ੍ਹਦੀਕਲਾ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਧਾਰਮਿਕ ਮਾਹੌਲ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੇਵਾ ਭਾਵਨਾ ਨਾਲ ਭੰਡਾਰੇ ’ਚ ਹਿੱਸਾ ਲਿਆ। ਮੰਦਿਰ ਵਿਖੇ ਸ਼ਰਧਾ ਅਤੇ ਭਗਤੀ ਦਾ ਮਾਹੌਲ ਬਣਿਆ ਰਿਹਾ। ਇਸ ਮੌਕੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਭਗਵਾਨ ਸ਼ਿਵ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਸਮੁੱਚੇ ਇਲਾਕੇ ਦੀ ਤਰੱਕੀ, ਲੋਕਾਂ ਦੀ ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ। ਧਾਰਮਿਕ ਸਮਾਗਮ ’ਚ ਉਨ੍ਹਾਂ ਦੀ ਸ਼ਮੂਲੀਅਤ ਨੇ ਭਗਤੀ ਅਤੇ ਸੇਵਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਮਨੁੱਖ ਨੂੰ ਪਰਮਾਤਮਾ ਨਾਲ ਜੁੜਨ ਦੇ ਨਾਲ-ਨਾਲ ਆਪਣੇ ਜੀਵਨ ’ਚ ਸੇਵਾ, ਨਿਮਰਤਾ ਅਤੇ ਨੇਕ ਕਰਮਾਂ ਨੂੰ ਅਪਣਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ। ਇਸ ਮੌਕੇ ਕਮਿੱਕਰ ਸਿੰਘ ਡਾਢੀ ਮੈਂਬਰ ਐਸ.ਸੀ ਕਮਿਸ਼ਨ, ਦੀਪਕ ਸੋਨੀ ਚੇਅਰਮੈਨ ਖੱਤਰੀ/ਅਰੋੜਾ ਵੈਲਫੇਅਰ ਬੋਰਡ, ਕਿਰਨ ਬਾਲਾ ਪ੍ਰਧਾਨ ਨਗਰ ਕੌਂਸਲ ਨੰਗਲ , ਬਲਾਕ ਸੰਮਤੀ ਚੇਅਰਮੈਨ ਮਮਤਾ, ਬਿਕਰਮ ਮਹਾਜਨ, ਸਤਪਾਲ ਸੱਤੀ, ਰਮੇਸ਼ ਗੁਲਾਟੀ ਕਮੇਟੀ ਪ੍ਰਧਾਨ, ਨਵੀਨ ਗੌਤਮ, ਹਰਵਿਵੇਕ, ਸੁਧੀਰ ਸ਼ਰਮਾ, ਅਸ਼ਵਨੀ ਸ਼ਰਮਾ, ਅੰਕੁਸ਼, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਅਜੇ ਆਰੀ, ਯੁਧਵੀਰ ਪ੍ਰਮਾਰ, ਲਲਿਤ ਮੋਹਣ, ਮਨੀਸ਼ ਕੁਮਾਰ, ਸਾਗਰ ਸੋਬਤੀ, ਨਵੀਨ ਛਾਬੜਾ, ਰਵਿੰਦਰ ਮਲਹੋਤਰਾ, ਰਕੇਸ਼ ਮਹਿਤਾ, ਬ੍ਰਿਜ ਬਾਲਾ, ਤੁਸ਼ਾਰ ਮੋਤੀ, ਰਣਜੀਤ ਬੱਗਾ, ਸਰਪੰਚ ਮਧੂਬਾਲਾ, ਵਰਿੰਦਰ ਧੀਮਾਨ , ਵਿਸ਼ਵ ਜਾਇਦੱਤ ’ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।