ਮਾਤਾ ਸੁਰਜੀਤ ਕੌਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਮਾਤਾ ਸੁਰਜੀਤ ਕੌਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ
Publish Date: Sun, 25 Oct 2026 04:42 PM (IST)
Updated Date: Sun, 25 Oct 2026 04:43 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਪੱਤਰਕਾਰ ਹਰਭਜਨ ਸਿੰਘ ਢਿੱਲੋ, ਮਾਸਟਰ ਸੁਖਦੇਵ ਸਿੰਘ ਢਿੱਲੋਂ ਅਤੇ ਨਿਰਮਲ ਸਿੰਘ ਢਿੱਲੋਂ ਦੀ ਮਾਤਾ ਸੁਰਜੀਤ ਕੌਰ ਪਿੰਡ ਛੋਟੇਵਾਲ ਦੀ ਅੰਤਿਮ ਅਰਦਾਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਕਾਮਰੇਡ ਸੁਰਜੀਤ ਸਿੰਘ ਢੇਰ, ਕਾਮਰੇਡ ਸਤਿਨਾਮ ਸਿੰਘ ਸ਼ੇਰਾ, ਸਰਪੰਚ ਗੁਰਚਰਨ ਸਿੰਘ ਸੋਢੀ, ਸਾਬਕਾ ਸਰਪੰਚ ਰਾਜਕੁਮਾਰ, ਮਾਸਟਰ ਮਹਿੰਦਰ ਸਿੰਘ, ਕਾਂਗਰਸੀ ਆਗੂ ਸੋਨੂੰ ਨਾਨਗਰਾਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਜ਼ਿਲ੍ਹਾਂ ਇੰਚਾਰਜ, ਬੀਜੇਪੀ ਆਗੂ ਬਲਰਾਮ ਪਰਾਸ਼ਰ, ਡਾਕਟਰ ਰਜਿੰਦਰ ਕੁਮਾਰ, ਗੁਰਚਰਨ ਸਿੰਘ ਬਰਾੜ ਅਤੇ ਲੈਕਚਰਾਰ ਸੋਹਣ ਸਿੰਘ ਚਾਹਲ ਨੇ ਮਾਤਾ ਸੁਰਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਾਂਝੇ ਤੌਰ ’ਤੇ ਕਿਹਾ ਕਿ ਢਿੱਲੋਂ ਪਰਿਵਾਰ ਨੇ ਮਾਤਾ ਜੀ ਦੇ ਆਖਰੀ ਸਾਹ ਤੱਕ ਉਨ੍ਹਾਂ ਦੀ ਸੇਵਾ ਕੀਤੀ ਹੈ। ਜਿਸ ਨਾਲ ਸਮਾਜ ਨੂੰ ਸਹੀ ਸੇਧ ਮਿਲੇਗੀ। ਉਨ੍ਹਾਂ ਕਿਹਾ ਕਿ ਮਾਂ ਕਦੇ ਵੀ ਵੱਖ ਨਹੀਂ ਹੁੰਦੀ, ਪਰ ਜੋ ਮਾਤਾ ਜੀ ਦਾ ਦੁੱਖ ਢਿਲੋਂ ਪਰਿਵਾਰ ਨੂੰ ਹੋਇਆ ਹੈ, ਇਹ ਕਦੇ ਨਾ ਭੁੱਲਣ ਵਾਲਾ ਹੈ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ। ਉਨ੍ਹਾਂ ਅੱਗੇ ਕਿਹਾ ਕਿ ਮਾਂ ਦਾ ਸੰਸਾਰ ’ਚ ਇੱਕ ਵੱਖਰਾ ਰਿਸ਼ਤਾ ਹੈ। ਜੋ ਕਿ ਜਨਮ, ਜੀਵਨ ਅਤੇ ਚੰਗੇ ਸੰਸਕਾਰ ਦਿੰਦਾ ਹੈ। ਪਰਿਵਾਰ ਦੀ ਚੜ੍ਹਦੀ ਕਲਾ ਲਈ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਅਗਰ ਉਹੀ ਸੰਸਾਰ ’ਚ ਨਾ ਹੋਵੇ ਤਾਂ ਦੁਨੀਆ ਸੁੰਨੀ ਸੁੰਨੀ ਲੱਗਦੀ ਹੈ। ਇਸ ਮੌਕੇ ਚੌਧਰੀ ਰਜੇਸ਼ ਕੁਮਾਰ ਨੰਗਲ, ਟਿੱਕਾ ਜਸਵੀਰ ਚੰਦ ਭਲਾਣ, ਮਾਸਟਰ ਮਹਿੰਦਰ ਸਿੰਘ ਮਜਾਰਾ, ਚੌਧਰੀ ਮੋਹਨ ਲਾਲ ਮਹਿਲਵਾਂ, ਸਾਬਕਾ ਸਰਪੰਚ ਦੀਪਕ ਕੁਮਾਰ ਹੈਪੀ, ਨੰਬਰਦਾਰ ਹਰਜਾਪ ਸਿੰਘ ਹਾਜੀਪੁਰ, ਰਿਟਾਇਰ ਬੀਪੀਈਓ ਕਮਲਜੀਤ ਸਿੰਘ ਭੱਲੜੀ, ਰਣਜੀਤ ਰਾਣਾ, ਮਹਿੰਦਰ ਸਿੰਘ ਢਾਡਾ, ਜਗਦੀਪ ਸਿੰਘ ਦੇਨੋਵਾਲ, ਸੰਤੋਖ ਸਿੰਘ ਦੇਨੋਵਾਲ, ਸ਼ੇਰ ਸਿੰਘ ਬੁੰਗਾ ਸਾਹਿਬ, ਕਾਮਰੇਡ ਮਲਕੀਤ ਸਿੰਘ ਪਲਾਸੀ, ਭਾਗ ਸਿੰਘ, ਸਮਾਜ ਸੇਵੀ ਮੋਤੀ ਲਾਲ, ਰਘਵੀਰ ਸਿੰਘ ਕਨੇਡਾ, ਸਮਾਜ ਸੇਵੀ ਬਖਸ਼ੀਸ਼ ਸਿੰਘ ਹਾਜੀਪੁਰ, ਚੌਧਰੀ ਭਗਤ ਰਾਮ ਭੀਖਾਪੁਰ, ਰਾਜ ਕੁਮਾਰ ਰਾਜੂ ਭੀਖਾਪੁਰ, ਸਾਬਕਾ ਸਰਪੰਚ ਕ੍ਰਿਸ਼ਨ ਸਿੰਘ ਛੋਟੇਵਾਲ, ਗੁਰਨੈਬ ਸਿੰਘ ਮਲੂਕਪਰ, ਮੋਹਨ ਲਾਲ, ਪਾਠੀ ਜਰਨੈਲ ਸਿੰਘ, ਚੌਧਰੀ ਸਤਨਾਮ ਸਿੰਘ ਸਮੇਤ ਸੰਗਤ ਦਾ ਵੱਡਾ ਇਕੱਠ ਸੀ।