ਧਨੇੜਾ ਨੇ ਕੀਤੀ ਨਮੋ ਕ੍ਰਿਕਟ ਲੀਗ ਦੀ ਸ਼ੁਰੂਆਤ ਧਨੇੜਾ ਨੇ ਕੀਤੀ ਨਮੋ ਕ੍ਰਿਕਟ ਲੀਗ ਦੀ ਸ਼ੁਰੂਆਤ
Publish Date: Sun, 25 Oct 2026 03:42 PM (IST)
Updated Date: Sun, 25 Oct 2026 03:43 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਮੰਡਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਦੋਲੋਵਾਲ਼ ਵਿਖੇ ਸ਼ੁਰੂ ਹੋਈ ਨਮੋ ਕ੍ਰਿਕਟ ਲੀਗ ਦਾ ਉਦਘਾਟਨ ਭਾਜਪਾ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਵੱਲੋਂ ਕੀਤਾ ਗਿਆ, ਜਿਸ ’ਚ ਇਲਾਕੇ ਦੇ ਪਿੰਡਾਂ ਦੀਆਂ 16 ਟੀਮਾਂ ਨੇ ਭਾਗ ਲਿਆ। ਇਸ ਲੀਗ ਦਾ ਆਯੋਜਨ ਡਾਕਟਰ ਸੁਭਾਸ਼ ਸ਼ਰਮਾ ਮੀਤ ਪ੍ਰਧਾਨ ਭਾਜਪਾ ਪੰਜਾਬ ਜੀ ਵੱਲੋਂ ਕਰਵਾਇਆ ਗਿਆ। ਰਤਨ ਕੁਮਾਰ ਧਨੇੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਇਲਾਕੇ ਦਾ ਦੂਜਾ ਵੱਡਾ ਟੂਰਨਾਮੈਂਟ ਹੈ । ਇਲਾਕੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਭਾਜਪਾ ਦਾ ਹਮੇਸ਼ਾ ਯਤਨ ਰਿਹਾ ਹੈ ਅਤੇ ਅੱਗੇ ਵੀ ਰਹੇਗਾ ਤਾਂ ਜੋ ਪੰਜਾਬ ਨੂੰ ਨਸ਼ੇ ਦੇ ਛੇਵੇਂ ਦਰਿਆ ਤੋਂ ਬਾਹਰ ਕੱਢਿਆ ਜਾ ਸਕੇ। ਉਨ੍ਹਾਂ ਵਾਅਦਾ ਕੀਤਾ ਕਿ ਇਸੇ ਤਰ੍ਹਾਂ ਇਹੋ ਜਹੇ ਵੱਡੇ ਖੇਡ ਟੂਰਨਾਮੈਂਟ ਇਲਾਕੇ ਦੇ ਵੱਖ ਵੱਖ ਪਿੰਡਾਂ ’ਚ ਕਰਵਾਏ ਜਾਣਗੇ। ਉਨ੍ਹਾਂ ਨੇ ਇਲਾਕੇ ਦੇ ਯੁਵਾ, ਨੌਜਵਾਨ, ਬਜ਼ੁਰਗਾਂ ਨੂੰ ਅੱਗੇ ਆ ਕੇ ਬੱਚਿਆ ਨੂੰ ਖੇਡਾਂ ਨਾਲ ਜੋੜਨ ਅਤੇ ਭਾਜਪਾ ਦਾ ਇਸ ਪ੍ਰੋਗਰਾਮ ’ਚ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਪਰਦੀਪ ਕੋਟਲਾ, ਮੰਡਲ ਮੀਤ ਪ੍ਰਧਾਨ ਅਮਰ ਸੋਢੀ ,ਦਲਜੀਤ ਸਿੰਘ ਮਾਂਗੇਵਾਲ, ਗੁਰਚਰਨ ਸਿੰਘ ਸ਼ਾਦੀ,ਜੋਬਨ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਸਰਵਣ ਕੁਮਾਰ, ਤਾਰਾ ਸਿੰਘ, ਅਸ਼ੋਕ ਕੁਮਾਰ ਕੇਸ਼ਵਾ ਨੰਦ , ਰਾਮ ਰਖ਼ਾ ਅਤੇ ਯੁਵਾ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ,ਪੰਕਜ,ਸੌਰਵ,ਜਤਿਨ, ਅਜੂ,ਮਨੋਜ ਅਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ ।