- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰਿਸ਼ਟੀ ਕਰਤਾ, ਆਦਿ ਕਵੀ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ (ਪ੍ਰਕਾਸ਼ ਉਤਸਵ) ਦੇ ਸੰਬੰਧ ’ਚ ਅੱਜ ਸ਼੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ, ਪ੍ਰੇਮ ਅਤੇ ਧੂਮਧਾਮ ਨਾਲ ਅਲੌਕਿਕ ਨਗਰ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਸ੍ਰੀ ਗੁਰੂ ਵਾਲਮੀਕ ਜੀ ਨਾਲ ਸੰਬੰਧਿਤ ਸੁੰਦਰ ਝਲਕੀਆਂ ਸਜਾਈਆਂ ਗਈਆਂ ਸਭ ਤੋਂ ਅੱਗੇ ਬੈਂਡ ਦੀਆਂ ਪਾਰਟੀਆਂ ਵੱਲੋਂ ਧਾਰਮਿਕ ਧੁਨਾਂ ਰਾਹੀਂ ਮਾਹੌਲ ਭਗਤੀ ਮਾਈ ਬਣਾਇਆ ਗਿਆ। ਇਹ ਸਮਾਗਮ ਇਕ ਬਾਲਕ ਨੂੰ ਸਜਾਏ ਗਏ ਸੁੰਦਰ ਘੋੜੇ ਦੀਆਂ ਲਗਾਮਾਂ ਫੜ ਕੇ ਚੱਲਦਾ ਦਿਖਾਇਆ ਗਿਆ।
ਇਸ ਮੌਕੇ ਸੁੰਦਰ ਰੱਥ ਸਜਾਇਆ ਗਿਆ ਤੇ ਵੱਡੀ ਗਿਣਤੀ ’ਚ ਮਹਿਲਾਵਾਂ ਅਤੇ ਨੌਜਵਾਨਾਂ ਸਮੇਤ ਬੱਚਿਆਂ ਵੱਲੋਂ ਸ਼ੋਭਾ ਯਾਤਰਾ ’ਚ ਹਿੱਸਾ ਲਿਆ। ਇਹ ਸ਼ੋਭਾ ਯਾਤਰਾ ਨਗਰ ਪੰਚਾਇਤ ਨਜ਼ਦੀਕ ਸਥਿਤ ਸ੍ਰੀ ਵਾਲਮੀਕ ਮੰਦਰ ਤੋਂ ਆਰੰਭ ਹੋ ਕੇ ਨਹਿਰ ਦੀ ਪਟੜੀ ਤੋਂ ਹੁੰਦੀ ਹੋਈ ਸ਼ੀਤਲਾ ਮਾਤਾ ਮੰਦਰ ਮੁੱਖ ਬਾਜ਼ਾਰ, ਰਾਮ ਮੰਦਿਰ ਚੌਂਕ ਪੁਰਾਣਾ ਬਾਜ਼ਾਰ ਅੰਬ ਵਾਲਾ ਚੌਂਕ ਤੋਂ ਹੁੰਦੀ ਹੋਈ ਵਾਲਮੀਕ ਮੰਦਰ ਸੰਪੂਰਨ ਹੋਈ। ਜੈਕਾਰਿਆਂ ਦੀ ਗੂੰਜ, ਫੁੱਲਾਂ ਦੀ ਵਰਖਾ ਅਤੇ ਢੋਲ-ਨਗਾਰਿਆਂ ਨਾਲ ਸ਼ੋਭਾ ਯਾਤਰਾ ਦਾ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ। ਸਥਾਨਕ ਬਾਜ਼ਾਰ ’ਚ ਸ਼ੋਭਾ ਯਾਤਰਾ ਲਈ ਅਲੱਗ ਅਲੱਗ ਤਰ ਦੇ ਪ੍ਰਸ਼ਾਦ ਵੰਡੇ ਗਏ।
ਸਥਾਨਕ ਇਲਾਕਾ ਨਿਵਾਸੀਆਂ ਵੱਲੋਂ ਇਸ ਵਿਸ਼ਾਲ ਸ਼ੋਭਾ ਯਾਤਰਾ ਦਾ ਭਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਵਾਲਮੀਕ ਮੰਦਰ ਨਜ਼ਦੀਕ ਨਗਰ ਪੰਚਾਇਤ ਦਫਤਰ ਵਿਖੇ ਸੰਗਤਾਂ ਲਈ ਚਾਹ ਪਕੌੜੇ ਅਤੇ ਕਾਫੀ ਦੇ ਪ੍ਰਬੰਧ ਕੀਤੇ ਗਏ। ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ 25 ਅਕਤੂਬਰ ਐਤਵਾਰ ਨੂੰ ਸ਼੍ਰੀ ਰਮਾਇਣ ਪਾਠ ਜੀ ਦੀ ਆਰੰਭਤਾ ਹੋਵੇਗੀ ਜਿਸ ਦੀ ਸੰਪੂਰਨਤਾ 26 ਅਕਤੂਬਰ ਸੋਮਵਾਰ ਨੂੰ ਹੋਵੇਗੀ ਅਤੇ ਬਾਅਦ ਦੁਪਹਿਰ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ। ਇਸ ਦੌਰਾਨ ਸੋਮਵਾਰ 26 ਅਕਤੂਬਰ ਨੂੰ ਰਾਤ ਸਮੇਂ ਵਿਸ਼ਾਲ ਜਾਗਰਨ ਕਰਵਾਇਆ ਜਾਵੇਗਾ ਜਿਸ ’ਚ ਪੰਜਾਬ ਦੇ ਮਸ਼ਹੂਰ ਕਲਾਕਾਰ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ।
ਇਸ ਦੌਰਾਨ ਦਲਜੀਤ ਸਿੰਘ ਕਾਕਾ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ ਚੱਠੂ, ਬਾਬਾ ਦਿਲਬਾਗ ਸ਼ਾਹ, ਤੇਜਵੀਰ ਸਿੰਘ ਜਗੀਰਦਾਰ, ਗੁਰਮੀਤ ਸਿੰਘ ਟੀਨਾ, ਸੂਰਜ, ਸੁੱਖਾ ਅਤੇ ਟੀਨੂ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੀਆਂ ਮਹਿਲਾਵਾਂ ਬੱਚੇ ਅਤੇ ਨੌਜਵਾਨ ਹਾਜ਼ਰ ਸਨ।