ਕਮਲ ਚੌਹਾਨ ਟੇਢੇਵਾਲ ਕਾਂਗਰਸ ਦੇ ਬੀਸੀ ਵਿੰਗ ਦੇ ਚੇਅਰਮੈਨ ਨਿਯੁਕਤ ਕਮਲ ਚੌਹਾਨ ਟੇਢੇਵਾਲ ਕਾਂਗਰਸ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਰੂਪਨਗਰ ਦੇ ਚੇਅਰਮੈਨ ਨਿਯੁਕਤ
Publish Date: Sat, 24 Oct 2026 06:15 PM (IST)
Updated Date: Sat, 24 Oct 2026 06:16 PM (IST)
ਉੱਘੇ ਸਮਾਜ ਸੇਵੀ, ਖੇਡ ਪ੍ਰਮੋਟਰ ਅਤੇ ਗੁੱਜਰ ਸਮਾਜ ਦੇ ਸਿਰਕੱਢ ਆਗੂ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਹਲਕਾ ਰੂਪਨਗਰ ਅੰਦਰ ਉੱਘੇ ਸਮਾਜ ਸੇਵੀ, ਖੇਡ ਪ੍ਰਮੋਟਰ ਅਤੇ ਗੁੱਜਰ ਸਮਾਜ ਦੇ ਸਿਰਕੱਢ ਆਗੂ ਵਜੋਂ ਜਾਣੇ ਜਾਂਦੇ ਕਮਲ ਚੌਹਾਨ ਟੇਢੇਵਾਲ ਨੂੰ ਕਾਂਗਰਸ ਪਾਰਟੀ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਬੀਸੀ ਵਿੰਗ ਦਾ ਜ਼ਿਲ੍ਹਾ ਰੂਪਨਗਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਮਲ ਚੌਹਾਨ ਅਖਿਲ ਭਾਰਤੀਯ ਗੁੱਜਰ ਮਹਾਂ ਸਭਾ ਦੇ ਸੂਬਾ ਪ੍ਰਧਾਨ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਸਮੁੱਚੇ ਗੁੱਜਰ ਭਾਈਚਾਰੇ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਮਲ ਚੌਹਾਨ ਟੇਢੇਵਾਲ ਨੇ ਨਵੀਂ ਦਿੱਲੀ ਸਥਿਤ ਕਾਂਗਰਸ ਮੁੱਖ ਦਫ਼ਤਰ ਇੰਦਰਾ ਭਵਨ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ਸੀ। ਇਸ ਮੌਕੇ ਓਬੀਸੀ ਕਾਂਗਰਸ ਦੇ ਕੌਮੀ ਪ੍ਰਧਾਨ ਡਾ. ਅਨਿਲ ਜੈਹਿੰਦ ਦੇ ਮਾਰਗਦਰਸ਼ਨ ਹੇਠ ਮੈਂਬਰਸ਼ਿਪ ਸਬੰਧੀ ਪ੍ਰੋਗਰਾਮ ਹੋਇਆ। ਸਮਾਗਮ ’ਚ ਰਾਜ ਸਭਾ ਮੈਂਬਰ ਕਰਮਵੀਰ ਸਿੰਘ ਬੌਧ ਅਤੇ ਓਬੀਸੀ ਕਾਂਗਰਸ ਦੇ ਪੰਜਾਬ ਇੰਚਾਰਜ ਤੇ ਕੌਮੀ ਮੀਤ ਪ੍ਰਧਾਨ ਕੰਵਰਦੀਪ ਸੈਣੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਆਪਣੀ ਨਿਯੁਕਤੀ ਲਈ ਕਮਲ ਚੌਹਾਨ ਟੇਢੇਵਾਲ ਨੇ ਕਾਂਗਰਸ ਪਾਰਟੀ ਦੀ ਹਾਈਕਮਾਂਡ ਅਤੇ ਸਮੂਹ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਪਛੜੇ ਵਰਗਾਂ ਦੇ ਹੱਕਾਂ, ਸਮਾਜਿਕ ਨਿਆਂ ਅਤੇ ਬਰਾਬਰ ਮੌਕਿਆਂ ਨਾਲ ਸਬੰਧਤ ਮੁੱਦਿਆਂ ਨੂੰ ਵੀ ਮਜ਼ਬੂਤੀ ਨਾਲ ਉਠਾਉਣਗੇ। ਦੱਸਣ ਯੋਗ ਇਹ ਵੀ ਹੈ ਕਿ ਕਮਲ ਚੌਹਾਨ ਬੀਤੇ ਕੁਝ ਸਮੇਂ ਤੋਂ ਹਲਕਾ ਰੂਪਨਗਰ ਅੰਦਰ ਉੱਗੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਵਜੋਂ ਗਤੀਵਿਧੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਹੁਣ ਤੱਕ 100 ਤੋਂ ਵੱਧ ਪਿੰਡਾਂ ’ਚ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਪ੍ਰਦਾਨ ਕੀਤੀਆਂ ਹਨ। ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਵੱਡੇ ਪੱਧਰ ’ਤੇ ਦਾਨ ਦਿੱਤਾ ਹੈ। ਅਤੇ ਥੋੜੇ ਹੀ ਸਮੇਂ ’ਚ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ।