- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਐਫਐਲ ਨੇ ਲਗਾਇਆ 'ਮਹਿਲਾ ਜਾਗਰੂਕਤਾ ਪ੍ਰੋਗਰਾਮ ਅਤੇ ਸਿਹਤ ਜਾਂਚ ਕੈਂਪ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨਐਫਐਲ), ਨੰਗਲ ਯੂਨਿਟ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਨੰਗਲ ਦੇ ਰਾਏਪੁਰ ਸਹੋੜਾ ਪਿੰਡ ’ਚ ਇੱਕ ਮੈਗਾ ‘ਮਹਿਲਾ ਜਾਗਰੂਕਤਾ ਪ੍ਰੋਗਰਾਮ ਅਤੇ ਸਿਹਤ ਜਾਂਚ ਕੈਂਪ’ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ’ਚ ਔਰਤਾਂ ਦੀ ਸਿਹਤ ਅਤੇ ਖਾਸ ਕਰਕੇ ਮਾਹਵਾਰੀ ਦੀ ਸਫ਼ਾਈ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਮਹੱਤਵਪੂਰਨ ਪ੍ਰੋਗਰਾਮ ’ਚ 400 ਤੋਂ ਵੱਧ ਪੇਂਡੂ ਔਰਤਾਂ ਅਤੇ ਕਿਸ਼ੋਰ ਲੜਕੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਿਹਤ ਸੰਭਾਲ ਪੇਸ਼ੇਵਰਾਂ ਨੇ ਔਰਤਾਂ ਦੀ ਸਿਹਤ ਜਾਂਚ ਕੀਤੀ, ਅਤੇ ਸਾਰੀਆਂ ਯੋਗ ਔਰਤਾਂ ਅਤੇ ਕਿਸ਼ੋਰ ਲੜਕੀਆਂ ਨੂੰ ਮੁਫ਼ਤ ਦਵਾਈਆਂ ਅਤੇ ਸੈਨੇਟਰੀ ਨੈਪਕਿਨ ਪ੍ਰਦਾਨ ਕੀਤੇ ਗਏ।
ਇਸ ਮੌਕੇ ਐੱਨਐੱਫਐੱਲ ਪ੍ਰਬੰਧਨ ਅਤੇ ਸਥਾਨਕ ਪ੍ਰਸ਼ਾਸਨ ਦੇ ਕਈ ਪਤਵੰਤੇ, ਜਿਨ੍ਹਾਂ ’ਚ ਰਣਜੀਤ ਸਿੰਘ, ਸੀਨੀਅਰ ਮੈਨੇਜਰ (ਮਟੀਰੀਅਲ) ਐੱਨਐੱਫਐੱਲ, ਪਲਵਿੰਦਰ ਕੁਮਾਰ, ਮੈਨੇਜਰ ਐਚਆਰ (ਐਨਐਫਐਲ), ਸ਼ਵੇਤਾ ਮਹਾਜਨ, ਮੈਨੇਜਰ ਐਚਆਰ (ਐੱਨਐੱਫਐੱਲ), ਰਾਕੇਸ਼ ਸਿੰਘ ਜਸਵਾਲ, ਸਹਾਇਕ ਮੈਨੇਜਰ ਵਿੱਤ ਅਤੇ ਲੇਖਾ (ਐੱਨਐੱਫਐੱਲ), ਲੋਕ ਸੰਪਰਕ ਅਧਿਕਾਰੀ (ਪੀਆਰੳ) ਸੋਹਣ ਲਾਲ ਅਤੇ ਸਾਰੇ ਕਮੇਟੀ ਮੈਂਬਰ ਅਤੇ ਲੋਕ ਸੰਪਰਕ ਟੀਮ ਸ਼ਾਮਲ ਸਨ।