- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਭਗਵਾਨ ਸ਼੍ਰੀ ਵਾਲਮੀਕਿ ਜੀ ਯਅੰਤੀ ਅਤੇ ਸੰਯੁਕਤ ਰਾਸ਼ਟਰ ਸੰਘ ਦਿਵਸ ਅਤੇ ਵਿਸ਼ਵ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਕਪੂਰ, ਸੁਧੀਰ ਸ਼ਰਮਾ, ਸੰਦੀਪ ਸ਼ਰਮਾ, ਸਤਪਾਲ ਸੱਤੀ, ਨਵੀਨਪੁਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਵਿੱਚ ਭਗਵਾਨ ਸ਼੍ਰੀ ਵਾਲਮੀਕਿ ਯਅੰਤੀ ਸੰਯੁਕਤ ਰਾਸ਼ਟਰ ਸੰਘ ਦਿਵਸ ਅਤੇ ਵਿਸ਼ਵ ਪੋਲੀਓ ਦਿਵਸ ਮਨਾਇਆ ਗਿਆ। ਭਗਵਾਨ ਸ੍ਰੀ ਵਾਲਮਿਕੀ ਯਅੰਤੀ ਦੇ ਮੌਕੇ ’ਤੇ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੇ ਭਗਵਾਨ ਸ਼੍ਰੀ ਵਾਲਮਿਕੀ ਜੀ ਜੋਤੀ ਜਗਾ ਕੇ ਉਨ੍ਹਾਂ ਨੂੰ ਨਮਸਤਕ ਕੀਤਾ।
ਇਸ ਮੌਕੇ ਸਕੂਲ ਦੀ ਅਧਿਆਪਕਾ ਪਰਮਿੰਦਰ ਕੌਰ ਨੇ ਭਗਵਾਨ ਸ਼੍ਰੀ ਵਾਲਮਿਕੀ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਅਤੇ ਸੰਯੁਕਤ ਰਾਸ਼ਟਰ ਸੰਘ ਅਤੇ ਵਿਸ਼ਵ ਪੋਲੀਓ ਦਿਵਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਨੰਨੇ ਮੁੰਨੇ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਭਜਨ ਗਾ ਕੇ ਭਗਵਾਨ ਜੀ ਦੀ ਮਹਿਮਾ ਗਾਈ। ਇਸ ਮੌਕੇ ਸਕੂਲ ਦੀ ਸਮੂਹ ਪ੍ਰਬੰਧਕੀ ਕਮੇਟੀ ਨੇ ਭਗਵਾਨ ਸ੍ਰੀ ਵਾਲਮਿਕਿ ਜੀ ਦੀ ਯਅੰਤੀ ’ਤੇ ਸਮੂਹ ਅਧਿਆਪਕ ਵਰਗ ਸਕੂਲ ਦੇ ਵਿਦਿਆਰਥੀਆਂ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਵੱਲੋਂ ਵੀ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿਹਾ ਕੀ ਭਗਵਾਨ ਵਾਲਮਿਕੀ ਜੀ ਨੇ ਸਮਾਜ ਨੂੰ ਬਹੁਤ ਹੀ ਸਰਲ ਅਤੇ ਡੂੰਘੀਆਂ ਸਿੱਖਿਆਵਾਂ ਦਿੱਤੀਆਂ ਹਮੇਸ਼ਾ ਮਨੁੱਖਤਾ ਆਪਸੀ ਭਾਈਚਾਰੇ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਇਨਸਾਨ ਨੈਤਿਕ ਕਦਰਾਂ ਕੀਮਤਾਂ ਭੁੱਲਦਾ ਜਾ ਰਿਹਾ, ਉੱਥੇ ਵਾਲਮੀਕਿ ਜੀ ਦੇ ਵਿਚਾਰ ਹੋਰ ਵੀ ਪ੍ਰਸੰਗਿਕ ਹੋ ਗਏ ਹਨ। ਉਨ੍ਹਾਂ ਨੇ ਸੰਦੇਸ਼ ਦਿੱਤਾ ਸਾਨੂੰ ਸਿਰਫ ਉਨ੍ਹਾਂ ਦੇ ਦਿਹਾੜੇ ਮਨਾਉਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਬਲਕਿ ਉਨ੍ਹਾਂ ਦੁਆਰਾ ਦੱਸੇ ਗਏ ਸੱਚ ਸਾਂਝੀਵਾਲਤਾ ਅਤੇ ਗਿਆਨ ਦੇ ਮਾਰਗ ’ਤੇ ਚੱਲਣ ਦਾ ਸੱਚਾ ਯਤਨ ਕਰਨਾ ਚਾਹੀਦਾ। ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਆਰਤੀ ਸ਼ਰਮਾ, ਜੋਤੀ ਜਸਵਾਲ, ਸੁਰਿੰਦਰ, ਸੁਨੀਤਾ, ਮਮਤਾ, ਰਵਿੰਦਰ, ਸੁਨੀਤਾ, ਸੰਗੀਤਾ, ਕ੍ਰਿਤੀਕਾ, ਨੈਨਾ, ਆਰਤੀ, ਸਵੇਤਾ ਮਮਤਾ ਹਿਮਾਨੀ ਆਂਚਲ ਹਾਜ਼ਰ ਸਨ ।