ਖ਼ਾਲਸਾ ਸਕੂਲ ਨੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਖ਼ਾਲਸਾ ਸਕੂਲ ਨੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੇ ਚਿੱਤਰ ਕਲਾ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ
Publish Date: Sat, 24 Oct 2026 04:18 PM (IST)
Updated Date: Sat, 24 Oct 2026 04:22 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਭ ਤੋਂ ਪੁਰਾਤਨ ਵਿੱਦਿਅਕ ਸੰਸਥਾ ਐਸ. ਜੀ. ਐਸ. ਖ਼ਾਲਸਾ ਸੀ. ਸੈ. ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੇ ਚਿੱਤਰਕਲਾ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਇਹ ਮੁਕਾਬਲੇ ਕਰਵਾਏ ਗਏ ਸਨ । ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣਾ ਹੈ ਅਤੇ ਵਿਦਿਆਰਥੀਆਂ ਦੇ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਜਿਆਦਾ ਸਰਲ ਅਤੇ ਰੌਚਕ ਬਣਾਉਣਾ ਹੈ । ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਇਹਨਾਂ ਮੁਕਾਬਲਿਆਂ ਦੇ ’ਚ ਭਾਗ ਲਿਆ ਗਿਆ । ਚਿੱਤਰਕਲਾ ’ਚ ਨਰਸਰੀ ਕਲਾਸ ਦੀ ਅੰਸ਼ਿਕਾ ਅਤੇ ਜਸਮੀਤ ਕੌਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ । ਐਲ ਕੇ ਜੀ ਕਲਾਸ ’ਚ ਆਰਵਜੋਤ ਸਿੰਘ , ਸ਼ਿਵਮ ਅਤੇ ਆਰਿਅਨ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ । ਪਹਿਲੀ ਜਮਾਤ ਦੇ ਵਿੱਚੋਂ ਮੰਨਤ ਅਤੇ ਅੰਕਿਤ ਨੇ ਕਰਮਵਾਰ ਪਹਿਲਾਂ ਤੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਦੂਸਰੀ ਕਲਾਸ ਦੇ ਵਿੱਚੋਂ ਪੀਯੂਸ਼ ਅਤੇ ਵੰਸ਼ਕਾ ਨੇ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ ਤੇ ਤੀਸਰੀ ਜਮਾਤ ਦੇ ਵਿੱਚੋਂ ਨੈਨਾ ਅਤੇ ਹਰਨੂਰ ਕੌਰ ਨੇ ਪਹਿਲਾਂ ਅਤੇ ਦੂਸਰਾ ਸਥਾਨ ਹਾਸਿਲ । ਚੌਥੀ ਜਮਾਤ ਦੇ ਵਿੱਚੋਂ ਅਗਮਜੋਤ ਸਿੰਘ ਅਤੇ ਈਸ਼ਾ ਨੇ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ ਪੰਜਵੀਂ ਜਮਾਤ ਦੇ ਵਿੱਚੋਂ ਦੀਆ ਅਤੇ ਰੁਕਈਆ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ । ਸੁੰਦਰ ਲਿਖਾਈ ਦੇ ਮੁਕਾਬਲੇ ਦੇ ’ਚ ਪਹਿਲੀ ਜਮਾਤ ਦੇ ਵਿਦਿਆਰਥੀ ਸ਼ਗੁਨ ਨੇ ਪਹਿਲਾ ਸਥਾਨ ਹਾਸਿਲ ਕੀਤਾ , ਦੂਸਰੀ ਜਮਾਤ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਪਹਿਲਾ ਅਤੇ ਤੀਸਰੀ ਜਮਾਤ ਦੇ ਵਿਦਿਆਰਥੀ ਗੁਰਨੂਰ ਅਤੇ ਚਾਰੂ ਨੇ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ। ਚੌਥੀ ਦਮਾਤ ਦੇ ਸੁੰਦਰ ਲਿਖਾਈ ਮੁਕਾਬਲਿਆਂ ਦੇ ’ਚ ਅਰਸ਼ਦੀਪ ਅਤੇ ਜਸਮੀਤ ਕੌਰ ਨੇ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ ਤੇ ਪੰਜਵੀਂ ਜਮਾਤ ਦੇ ਸੁੰਦਰ ਲਿਖਾਈ ਦੇ ਮੁਕਾਬਲਿਆਂ ਦੇ ’ਚ ਆਯੂਸ਼ ਅਤੇ ਬ੍ਰਜੇਸ਼ ਨੇ ਪਹਿਲਾਂ ਅਤੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ । ਇਸ ਮੌਕੇ ਉਤੇ ਐੱਨਸੀਸੀ ਅਫ਼ਸਰ ਰਣਜੀਤ ਸਿੰਘ , ਜਸਪ੍ਰੀਤ ਸਿੰਘ, ਹਰਸ਼ਦੀਪ ਕੌਰ , ਦਲਜੀਤ ਕੌਰ, ਪਰਮਜੀਤ ਕੌਰ , ਕੁਲਦੀਪ ਕੌਰ , ਅਮਨਦੀਪ ਕੌਰ , ਹਰਕੀਰਤ ਕੌਰ , ਸ਼ਿਵਾਨੀ , ਜਤਿੰਦਰ ਕੌਰ , ਸਿਮਰਨਪ੍ਰੀਤ ਕੌਰ , ਹਰਵਿੰਦਰ ਕੌਰ ਸਮੇਤ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ ।