- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਭਾਰਤੀ ਜਨਤਾ ਪਾਰਟੀ, ਅਨੰਦਪੁਰ ਸਾਹਿਬ ਦੇ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਦੀ ਅਗਵਾਈ ’ਚ ਸੰਗਠਨ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ, ਜਿਸ ’ਚ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਕਾਰਜਕਾਰੀ ਮੈਂਬਰ ਅਰਵਿੰਦ ਮਿੱਤਲ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਟਵਾਲ, ਜ਼ਿਲ੍ਹਾ ਸਕੱਤਰ ਕ੍ਰਿਸ਼ਨ ਕੁਮਾਰ ਅੱਤਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਪ੍ਰਦੀਪ ਕੋਟਲਾ ਨੇ ਦੱਸਿਆ ਕਿ ਪੰਜਾਬ ’ਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਸਥਾਰ ਪੂਰਵਕ ਚਰਚਾ ’ਤੇ ਵਿਉਂਤ ਬੰਦੀ ਕੀਤੀ ਗਈ ਅਤੇ ਸੰਗਠਨ ਨੂੰ ਬੂਥ ਲੈਵਲ ’ਤੇ ਮਜ਼ਬੂਤ ਕਰਨ, ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਤਿਆਰੀ ਕੀਤੀ ’ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ।
ਮੀਟਿੰਗ ’ਚ ਮੀਤ ਪ੍ਰਧਾਨ ਅਮਰ ਸੋਢੀ,ਦਲਜੀਤ ਸਿੰਘ ਮਾਂਗੇਵਾਲ,ਸਵਿੰਦਰ ਸਿੰਘ ਮਿਨਹਾਸ,ਸਕੱਤਰ ਬਹਾਦੁਰ ਸਿੰਘ,ਅੰਮ੍ਰਿਤ ਲਾਲ ਘੋਗਾ,ਮੀਤ ਪ੍ਰਧਾਨ ਮਹਿੰਦਰ ਪਾਲ,ਜਨਰਲ ਸਕੱਤਰ ਧਰਮਪਾਲ,ਮੀਡੀਆ ਇੰਚਾਰਜ ਮਨੋਜ ਕੁਮਾਰ, ਹੈਪੀ ਸੈਣੀ,ਮੀਡੀਆ ਇੰਚਾਰਜ ਸਤਵਿੰਦਰ ਸਿੰਘ,ਮੀਤ ਪ੍ਰਧਾਨ ਰਾਮ ਪਿਆਰੀ ,ਯੁਵਾ ਮੋਰਚਾ ਪ੍ਰਧਾਨ ਪ੍ਰੇਮ ਲਾਲ ਕਾਹੀਵਾਲ,ਮੀਤ ਪ੍ਰਧਾਨ ਜੋਧਾ ਬਣੀ,ਮਹਿਲਾ ਮੋਰਚਾ ਪ੍ਰਧਾਨ ਮੀਨਾ ਗਾਂਧੀ, ਪਰਵੀਨ ਕੌਸ਼ਲ,ਵੰਦਨਾ ਸ਼ਾਰਦਾ,ਜਨਰਲ ਸਕੱਤਰ ਕਾਮਿਨੀ,ਮੀਤ ਪ੍ਰਧਾਨ ਬਨੀਤ ਕੌਰ ਅਤੇ ਭਾਰੀ ਗਿਣਤੀ ’ਚ ਭਾਜਪਾ ਦੇ ਕਾਰਜਕਾਰੀ ਮੈਂਬਰ ’ਤੇ ਵਰਕਰ ਹਾਜ਼ਰ ਸਨ ।