ਸੀਪੀਆਈ ਐੱਮ ਦੇ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦਾ ਫੂਕਿਆ ਪੁਤਲਾ ਸੀ ਪੀ ਆਈ ਐਮ ਦੇ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦਾ ਫੂਕਿਆ ਪੁਤਲਾ
Publish Date: Fri, 23 Oct 2026 06:26 PM (IST)
Updated Date: Fri, 23 Oct 2026 06:28 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਇੱਥੇ ਸੀਪੀਆਈਐੱਮ ਦੇ ਵਰਕਰਾਂ ਨੇ ਕੇਂਦਰੀ ਕਮੇਟੀ ਦੇ ਸੱਦੇ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਦਾ ਸਥਾਨਕ ਬੱਸ ਸਟੈਂਡ ਦੇ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿਸ਼ੇਸ਼ ਤੀਖਣ ਸੋਧ ਐੱਸਆਈਆਰ ਵਿੱਚ ਦੇਸ਼ ਭਰ ਦੇ 14 ਕਰੋੜ ਤੋਂ ਵੱਧ ਵੋਟਾਂ ਘੱਟ ਦਿੱਤੀਆਂ ਗਈਆਂ ਹਨ। ਇਨ੍ਹਾਂ ਕੱਟੀਆਂ ਵੋਟਾਂ ਵਿੱਚ ਵੱਡੀ ਗਿਣਤੀ ’ਚ ਮੁਸਲਿਮ ਦਲਿਤ, ਆਦਿਵਾਸੀ, ਪ੍ਰਵਾਸੀ ਮਜ਼ਦੂਰ, ਗ਼ਰੀਬ ਵਰਗ ਦੇ ਵੋਟਰ ਸ਼ਾਮਲ ਹਨ। ਦੇਸ਼ ਦੇ ਲੋਕ ਪਿਛਲੇ ਲੰਬੇ ਸਮੇਂ ਤੋਂ ਸੜਕਾਂ ’ਤੇ ਐੱਸਆਈਆਰ ਖ਼ਿਲਾਫ਼ ਲੜ ਰਹੇ ਹਨ। ਪਰ ਕੇਂਦਰ ਸਰਕਾਰ ਕੋਈ ਵੀ ਗੱਲ ਸੁਣਨ ਦੀ ਬਜਾਏ ਦਮਨਕਾਰੀ ਨੀਤੀਆਂ ਉੱਤੇ ਉਤਰ ਆਈ ਹੈ। ਦੇਸ਼ ਦੇ ਵਿਦਿਆਰਥੀ ਸੜਕਾਂ ’ਤੇ ਲੜ ਰਹੇ ਹਨ, ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਮੌਕੇ ਵਰਕਰਾਂ ਨੇ ਮੰਗ ਕੀਤੀ ਗਿਆਨੇਸ਼ ਕੁਮਾਰ ਨੂੰ ਮੁੱਖ ਅਹੁਦੇ ਤੋਂ ਲਾਂਭੇ ਕਰ ਕੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ। ਗੈਰ ਕਾਨੂੰਨੀ ਐੱਸਆਈਆਰ ਰੱਦ ਕੀਤੀ ਜਾਵੇ, ਵੋਟਰ ਸੂਚੀਆਂ ਵਿੱਚ ਪਹਿਲਾਂ ਵਾਂਗ ਸੋਧ ਕੀਤੀ ਜਾਵੇ। ਅੱਜ ਦੇ ਇਸ ਇਕੱਠ ਵਿੱਚ ਸੀਪੀਆਈਐੱਮ ’ਤੇ ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਸਤਨਾਮ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਰਘਵੀਰ ਸਿੰਘ ਦਰਸ਼ੀ ਨੰਬਰਦਾਰ, ਰਕੇਸ਼ ਕੁਮਾਰ ਬਾਲੀ ਕਲਸੇੜਾ ਨੰਬਰਦਾਰ ਸੁਭਾਸ਼ ਚੰਦ ਅਜੌਲੀ, ਭੁਪਿੰਦਰ ਸਿੰਘ ਦੜੋਲੀ, ਦਿਲਬਾਗ ਸਿੰਘ ਰਾਣਾ, ਅਵਿਨਾਸ਼ ਸ਼ਰਮਾ ਗੁਰਮੇਲ ਸਿੰਘ ਕਲਸੇੜਾ, ਤਿਲਕ ਰਾਜ ਨੰਗਲ, ਰਾਮ ਲਾਲ ਜਾਂਦਲਾ, ਗੁਰਬਚਨ ਸਿੰਘ ਨਾਹਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਪਾਰਟੀਆਂ ਵੱਲੋਂ ਪਹਿਲੀ ਨਵੰਬਰ ਦਿੱਲੀ ਵਿਖੇ ਵੱਡਾ ਇਕੱਠ ਕੀਤਾ ਜਾ ਰਿਹਾ ਹੈ। ਜਿਸ ਵਿਚ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ। ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਗਿਆ।