ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਹੋਵੇ, ਜਿੱਤ ਹਮੇਸ਼ਾ ਸੱਚਾਈ ਤੇ ਨੇਕੀ ਦੀ ਹੁੰਦੀ ਹੈ : ਚੌਧਰੀ ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਹੋਵੇ, ਜਿੱਤ ਹਮੇਸ਼ਾ ਸੱਚਾਈ ਅਤੇ ਨੇਕੀ ਦੀ ਹੁੰਦੀ ਹੈ: ਚੌਧਰੀ ਪੰਨਾ ਲਾਲ
Publish Date: Fri, 23 Oct 2026 06:13 PM (IST)
Updated Date: Fri, 23 Oct 2026 06:16 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਨੰਗਲ ਉਪ ਮੰਡਲ ਦੇ ਪਿੰਡ ਭਨਾਮ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰ ਕੇ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਦੁਸਹਿਰੇ ਦੇ ਤਿਉਹਾਰ ਮੌਕੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਦੌਰਾਨ ਭਗਵਾਨ ਸ੍ਰੀ ਰਾਮ ਦੀ ਜੀਵਨ ਲੀਲਾ ਨਾਲ ਸਬੰਧਿਤ ਪ੍ਰਸੰਗਾਂ ਨੂੰ ਯਾਦ ਕਰਦਿਆਂ ਲੋਕਾਂ ਨੂੰ ਸੱਚਾਈ, ਧਰਮ ਅਤੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਦੇ ਸਰਪੰਚ ਰਵੀ ਕੁਮਾਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਅਰੁਣ ਕੁਮਾਰ, ਪੰਚ ਮਦਨ ਲਾਲ, ਵਿੱਕੀ ਸ਼ਰਮਾ ਆਦਿ ਨੇ ਦੱਸਿਆ ਕਿ ਰਾਮ ਲੀਲਾ ਕਰਵਾਉਣ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਹੈ। ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਰਾਮ ਭਗਵਾਨ, ਰਾਜ ਕੁਮਾਰ ਬੀਕਾਪੁਰ ਬਲਾਕ ਪ੍ਰਧਾਨ ਅਤੇ ਸਮਾਜ ਸੇਵੀ ਪੰਨਾ ਲਾਲ ਚੌਧਰੀ ਵੱਲੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਲਗਾਈ ਗਈ। ਇਸ ਸਮਾਗਮ ਵਿੱਚ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਬੋਲਦਿਆਂ ਚੌਧਰੀ ਪੰਨਾ ਲਾਲ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਬੁਰਾਈ ਭਾਵੇਂ ਕਿੰਨੀ ਵੀ ਤਾਕਤਵਰ ਕਿਉਂ ਨਾ ਹੋਵੇ, ਅਖੀਰ ਵਿੱਚ ਜਿੱਤ ਹਮੇਸ਼ਾ ਸੱਚਾਈ ਅਤੇ ਨੇਕੀ ਦੀ ਹੁੰਦੀ ਹੈ। ਇਸ ਮੌਕੇ ਗੁਰਮੇਲ ਨੰਦਾ, ਕੁਲਦੀਪ ਸਿੰਘ ਬੱਗੀ, ਮੋਹਿੰਦਰ ਨੰਦਾ, ਵਿੱਕੀ ਸ਼ਰਮਾ, ਜਗਤਾਰ ਸਿੰਘ, ਗਿਰਧਾਰੀ ਲਾਲ, ਭੱਲਾ ਟੇਲਰ, ਪੰਚ ਰੁੱਘਵੀਰ ਸਿੰਘ ਫੌਜੀ, ਰਵੀ ਕਾਂਤ ਸ਼ਰਮਾ, ਬਲਬੀਰ ਸਿੰਘ ਫੌਜੀ, ਮੋਹਿੰਦਰ ਸੈਣੀ, ਪ੍ਰੋ. ਹਰਦੀਪ ਸਿੰਘ, ਪਿੰਕੀ ਸ਼ਰਮਾ, ਰਿੰਕਾ ਸੁਖਸਾਲ, ਅਰਜਣ ਸੈਣੀ, ਲਵਲੀ, ਊਸ਼ਾ ਸੈਣੀ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।