- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਲੀਲਾ ਕਮੇਟੀ ਨੂਰਪੁਰਬੇਦੀ ਨੇ ਮਹਾਵੀਰ ਦਾ ਝੰਡਾ ਉਤਾਰਨ ਮੌਕੇ ਕਰਵਾਇਆ ਹਵਨ ਯੱਗ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਰਾਮਲੀਲਾ ਕਮੇਟੀ ਸ਼ਿਵ ਮੰਦਰ ਨੂਰਪੁਰਬੇਦੀ ਵੱਲੋਂ ਰਾਮਲੀਲਾ ਦੀ ਸਮਾਪਤੀ ਤੋਂ ਬਾਅਦ ਮਹਾਵੀਰ ਦਾ ਝੰਡਾ ਉਤਾਰਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਵਿਧੀਪੂਰਵਕ ਪੂਜਾ ਅਰਚਨਾ ਕਰਵਾਉਣ ਤੋਂ ਬਾਅਦ ਹਵਨ ਯੱਗ ਕਰਵਾਇਆ ਗਿਆ। ਇਸ ਦੌਰਾਨ ਸਮੂਹ ਮੈਂਬਰਾਂ ਨੇ ਪੂਰਨ ਆਹੂਤੀਆਂ ਪਾਈਆਂ ਅਤੇ ਕੰਜਕ ਪੂਜਨ ਕਰਕੇ ਪ੍ਰਸ਼ਾਦ ਵੰਡਿਆ। ਇਸ ਮੌਕੇ ਹਵਨ ਕਰਵਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਡਤ ਮੋਹਣ ਲਾਲ ਸ਼ਰਮਾ ਨੇ ਕਿਹਾ ਕਿ ਰਾਮਲੀਲਾ ਕਰਵਾਉਣ ਤੋਂ ਬਾਅਦ ਮਹਾਵੀਰ ਜੀ ਦਾ ਝੰਡਾ ਉਤਾਰਨਾ ਵੀ ਅਤਿ ਜ਼ਰੂਰੀ ਹੁੰਦਾ ਹੈ। ਕਿਉਂਕਿ ਜਦੋਂ ਝੰਡਾ ਚੜ੍ਹਾਇਆ ਜਾਂਦਾ ਹੈ ਤਾਂ ਸਮੂਹ ਮੈਂਬਰਾਂ ਦਾ ਮੌਲੀ ਨਾਲ ਬੰਧਨ ਕੀਤਾ ਜਾਂਦਾ ਹੈ ਤਾਂ ਜੋ ਹਰ ਹੀਲੇ ਉਹ ਰਾਮ ਲੀਲਾ ’ਚ ਆਪਣੀ ਭੂਮਿਕਾ ਨਿਭਾਉਣਗੇ ਅਤੇ ਝੰਡਾ ਉਤਾਰਨ ਤੋਂ ਬਾਅਦ ਉਹ ਬੰਧਨ ਮੁਕਤ ਹੋ ਕੇ ਆਪਣਾ ਕੰਮਕਾਜ ਕਰ ਸਕਦੇ ਹਨ। ਇਸ ਮੌਕੇ ਕਲੱਬ ਦੇ ਡਾਇਰੈਕਟਰ ਵਿਜੇ ਸ਼ਰਮਾ ਨੇ ਸਮੂਹ ਮੈਂਬਰਾਂ ਨੂੰ ਰਾਮ ਨਾਟਕ ਦੀ ਸਫਲਤਾ ਦੀ ਮੁਬਾਰਕਬਾਦ ਦਿੰਦਿਆਂ ਅੱਗੇ ਵੀ ਇਹ ਪ੍ਰਥਾ ਜਾਰੀ ਰੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਡਾਇਰੈਕਟਰ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਰਾਜੇਸ਼ ਸ਼ਰਮਾ, ਨਰਿੰਦਰ ਬੱਗਾ, ਡਾ. ਦਿਨੇਸ਼, ਸ਼ਿਵ ਕੁੰਦਰਾ, ਦਿਨੇਸ਼ ਜੌਲੀ, ਬਲਵੀਰ ਵੀਰੂ, ਮਿੰਟੂ ਕੁਮਾਰ, ਮੁਕੇਸ਼ ਭੰਡਾਰੀ, ਅਸ਼ਵਨੀ ਸ਼ਰਮਾ ਤੇ ਡਾ. ਓਂਕਾਰੇਸ਼ਵਰ ਸ਼ਰਮਾ ਸਹਿਤ ਹੋਰ ਕਲੱਬ ਮੈਂਬਰ ਹਾਜ਼ਰ ਸਨ।