ਸ਼੍ਰੀ ਰਾਮ ਲੀਲ੍ਹਾ ਉੱਤਸਵ ਕਲੱਬ ਵੱਲੋਂ ਧੂਮਧਾਮ ਨਾਲ ਮਨਾਇਆ ਦੁਸਹਿਰਾ ਸ਼੍ਰੀ ਰਾਮ ਲੀਲ੍ਹਾ ਉੱਤਸਵ ਕਲੱਬ ਪੁੱਡਾ ਮਾਰਕੀਟ ਵੱਲੋਂ ਧੂਮਧਾਮ ਨਾਲ ਦੁਸਹਿਰਾ ਮਨਾਇਆ
Publish Date: Thu, 22 Oct 2026 05:17 PM (IST)
Updated Date: Thu, 22 Oct 2026 05:18 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸ਼੍ਰੀ ਰਾਮ ਲੀਲ੍ਹਾ ਉੱਤਸਵ ਕਲੱਬ ਪੁੱਡਾ ਮਾਰਕੀਟ ਵੱਲੋਂ ਅੱਸੂ ਦੇ ਨਵਰਾਤਰਿਆਂ ਦੌਰਾਨ 10 ਦਿਨ ਭਗਵਾਨ ਸ਼੍ਰੀ ਸੀਤਾ ਰਾਮ ਜੀ ਦੇ ਜੀਵਨ ’ਤੇ ਆਧਾਰਿਤ ਰਾਮਲੀਲਾ ਦੇ ਮੰਚਨ ਉਪਰੰਤ ਲੋਂਧੀਪੁਰ ਸਥਿਤ ਪਸ਼ੂ ਮੰਡੀ ਦੇ ਗਰਾਊਂਡ ’ਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਾਲ ਲੰਕਾ ਦਹਿਨ ਸਮਾਗਮ ’ਚ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਸਮਾਗਮ ਦੇ ਸਫ਼ਲ ਆਯੋਜਨ ਲਈ ਕਲੱਬ ਦੇ ਪ੍ਰਧਾਨ ਰਾਮ ਪਰਾਸ਼ਰ ਬਿੱਲਾ ਅਤੇ ਸਮੁੱਚੀ ਕਮੇਟੀ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ। ਮੁੱਖ ਮਹਿਮਾਨ ਵਜੋਂ ਬਾਬਾ ਸੁਦਾਮਾ ਦਾਸ ਤ੍ਰਿਵੈਣੀ ਵਾਲੇ ਅਤੇ ਡਾ. ਲਖਬੀਰ ਸਿੰਘ ਸਾਬਕਾ ਡੀਐੱਚਓ ਹੋਸ਼ਿਆਰਪੁਰ ਸ਼ਾਮਲ ਹੋਏ। ਇਸ ਤੋਂ ਇਲਾਵਾ ਕਮਲਦੀਪ ਕੌਰ, ਸਨਾਤਨ ਧਰਮ ਸਭਾ ਦੇ ਪ੍ਰਧਾਨ ਪੰਡਿਤ ਹਰਿਓਮ ਗੌਤਮ ਭ੍ਰਿਗੂ ਜੋਤਿਸ਼ੀ, ਮੋਹਣ ਸਿੰਘ ਭਸੀਨ, ਨਸੀਮ ਖਾਨ ਅਤੇ ਡਾ. ਵਿਨੋਦ ਚੰਦਨ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਬਲਰਾਮ ਪਰਾਸ਼ਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਗਵਾਨ ਸ਼੍ਰੀ ਰਾਮ ਦੀ ਰਾਵਣ ’ਤੇ ਜਿੱਤ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਸੱਚਾਈ ਅਤੇ ਨਿਆਂ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕੀਤਾ।ਸਮਾਗਮ ਦੌਰਾਨ ਬਾਬਾ ਸੁਦਾਮਾ ਦਾਸ ਜੀ ਤ੍ਰਿਵੈਣੀ ਵਾਲੇ ਅਤੇ ਡਾ. ਲਖਬੀਰ ਸਿੰਘ ਨੇ ਰਵਾਇਤੀ ਰਸਮ ਅਨੁਸਾਰ ਬਰਛੀ ਚਲਾ ਕੇ ਰਾਮ-ਰਾਵਣ ਯੁੱਧ ਦਾ ਰਸਮੀ ਆਗਾਜ਼ ਕੀਤਾ। ਇਸ ਉਪਰੰਤ ਰਾਵਣ ਦੇ ਪੁਤਲੇ ਨੂੰ ਅਗਨਭੇਟ ਕੀਤਾ ਗਿਆ। ਇਸ ਮੌਕੇ ਕ੍ਰਿਸ਼ਣ ਜਗੋਤਾ, ਭੁਪਿੰਦਰ ਸਿੰਘ ਸੋਨੂੰ, ਗੋਪਾਲ ਗੌਰੀ, ਅਭਿ ਬ੍ਰਾਹਮਣ, ਮਨੁ ਸ਼ਰਮਾ, ਭੁਪਿੰਦਰ ਜਗੋਤਾ, ਤਰੁਣ ਧੀਮਾਨ, ਪੁਨੀਤ ਰਾਣਾ, ਸਿਟੀ ਪੁਲਿਸ ਇੰਚਾਰਜ ਸੁਮੇਰ ਸਿੰਘ, ਏਐੱਸਆਈ ਜੁਝਾਰ ਸਿੰਘ, ਹਵਲਦਾਰ ਕੁਲਦੀਪ ਸਿੰਘ, ਅਵਤਾਰ ਸਿੰਘ ਸੈਣੀ, ਸੰਜੀਵ ਕੁਮਾਰ ਸੰਜੂ, ਦਿਲਖੁਸ਼ ਡੀਕੇ ਅਤੇ ਮੋਹਿਤ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ’ਚ ਸੰਗਤਾਂ ਅਤੇ ਪਤਵੰਤੇ ਹਾਜ਼ਰ ਸਨ।