ਤਰਸੇਮ ਲਾਲ ਬਣੇ ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਤਰਸੇਮ ਲਾਲ ਬਣੇ ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ
Publish Date: Thu, 22 Oct 2026 04:57 PM (IST)
Updated Date: Thu, 22 Oct 2026 04:57 PM (IST)
ਹਰਭਜਨ ਸਿੰਘ ਦੀ ਸਕੱਤਰ ਵਜੋਂ ਕੀਤੀ ਗਈ ਚੋਣ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੀਆਂ 41ਵੀਆਂ ਚੋਣ ਸਰਗਰਮੀਆਂ ਤਹਿਤ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੀ ਚੋਣ ਕਰਵਾਈ ਗਈ। ਇਸ ’ਚ ਡਵੀਜ਼ਨ ਦੇ ਸਮੂਹ ਮੈਂਬਰਾਂ ਅਤੇ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ। ਚੋਣ ਦੌਰਾਨ ਸਰਬਸੰਮਤੀ ਨਾਲ ਨਵੀਂ ਡਵੀਜ਼ਨ ਕਮੇਟੀ ਦੀ ਚੋਣ ਕੀਤੀ ਗਈ, ਜਿਸ ’ਚ ਤਰਸੇਮ ਲਾਲ ਨੂੰ ਪ੍ਰਧਾਨ ਅਤੇ ਹਰਭਜਨ ਸਿੰਘ ਨੂੰ ਸਕੱਤਰ ਚੁਣਿਆ ਗਿਆ। ਚੋਣ ਪ੍ਰਕਿਰਿਆ ਦੌਰਾਨ ਡਵੀਜ਼ਨ ਸਕੱਤਰ ਜਰਨੈਲ ਸਿੰਘ ਨੇ ਕਮੇਟੀ ਦੀ ਰਿਪੋਰਟ ਪੇਸ਼ ਕੀਤੀ, ਜਦਕਿ ਕੈਸ਼ੀਅਰ ਕਮਲ ਸਿੰਘ ਵੱਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਦੋਵੇਂ ਰਿਪੋਰਟਾਂ ਨੂੰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਤੋਂ ਬਾਅਦ ਸਬ ਡਵੀਜ਼ਨ ਪ੍ਰਧਾਨ ਤਰਸੇਮ ਲਾਲ ਨੇ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਲਈ ਕਾਰਵਾਈ ਰਜਿਸਟਰ ਚੋਣ ਨਿਗਰਾਨ ਕਮੇਟੀ ਨੂੰ ਸੌਂਪ ਦਿੱਤਾ। ਚੋਣ ਨਿਗਰਾਨ ਕਮੇਟੀ ਦੀ ਦੇਖ-ਰੇਖ ਹੇਠ ਨਵੀਂ ਡਵੀਜ਼ਨ ਕਮੇਟੀ ਦੀ ਚੋਣ ਕੀਤੀ ਗਈ। ਇਸ ’ਚ ਤਰਸੇਮ ਲਾਲ ਪ੍ਰਧਾਨ, ਹਰਮਿੰਦਰ ਸਿੰਘ ਮੀਤ ਪ੍ਰਧਾਨ, ਹਰਭਜਨ ਸਿੰਘ ਸਕੱਤਰ, ਰੋਹਿਤ ਕੁਮਾਰ ਸਹਾਇਕ ਸਕੱਤਰ, ਕਮਲ ਸਿੰਘ ਕੈਸ਼ੀਅਰ ਅਤੇ ਜਸਵੀਰ ਸਿੰਘ ਜੇਈ ਜਥੇਬੰਦਕ ਸਕੱਤਰ ਚੁਣੇ ਗਏ। ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਦੇ ਮੈਂਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਯੂਨੀਅਨ ਦੇ ਕੰਮਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ’ਚ ਪੂਰੀ ਤਨਦੇਹੀ ਨਾਲ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਉਲੀਕੇ ਗਏ ਹਰ ਪ੍ਰੋਗਰਾਮ ਨੂੰ ਪੂਰੀ ਦ੍ਰਿੜ੍ਹਤਾ ਨਾਲ ਲਾਗੂ ਕੀਤਾ ਜਾਵੇਗਾ। ਚੋਣ ਨਿਗਰਾਨ ਕਮੇਟੀ ਦੀ ਪ੍ਰਧਾਨਗੀ ਦੇਵਿੰਦਰ ਸਿੰਘ ਨੇ ਕੀਤੀ, ਜਦਕਿ ਸਰਕਲ ਕੈਸ਼ੀਅਰ ਰਾਮਕਿਸ਼ਨ ਬੈਂਸ ਨੇ ਵੀ ਚੋਣ ਪ੍ਰਕਿਰਿਆ ’ਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸੂਬਾ ਕੈਸ਼ੀਅਰ ਸੰਤੋਖ ਸਿੰਘ, ਪੈਨਸ਼ਨਰ ਐਸ਼ੋਸ਼ੀਏਸ਼ਨ ਦੇ ਡਵੀਜ਼ਨ ਪ੍ਰਧਾਨ ਭਾਗ ਸਿੰਘ ਭਉਵਾਲ, ਬਲਵੰਤ ਸਿੰਘ ਲੋਧੀਪੁਰ, ਕਿਰਪਾਲ ਸਿੰਘ, ਜਸਪਾਲ ਕੁਮਾਰ, ਕੋਟਲਾ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਪਰਮਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਵੀਰ ਚੰਦ, ਬਿੱਟੂ ਕੁਮਾਰ, ਰਾਮ ਲਾਲ, ਨਿਤਿਨ ਕੁਮਾਰ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਜੇਈ ਅਤੇ ਰਿਸ਼ੀ ਕੁਮਾਰ ਸਮੇਤ ਹੋਰ ਸਾਥੀ ਹਾਜ਼ਰ ਸਨ। ਇਸ ਮੌਕੇ ਨਵੀਂ ਚੁਣੀ ਗਈ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਗਈ।