- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭੂ ਸ਼੍ਰੀਰਾਮ ਦਾ ਹੋਇਆ ਰਾਜਤਿਲਕ

ਡਾ. ਰਕੇਸ਼ ਰਾਣਾ ਨੇ ਕਲਾਕਾਰਾਂ ਨੂੰ ਵੰਡੇ ਇਨਾਮ
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਮਨ ’ਚ ਜਿਨ੍ਹਾਂ ਦੇ ਪ੍ਰਭੂ ਸ਼੍ਰੀਰਾਮ ਹੈ, ਸੰਸਾਰ ’ਚ ਫਿਰ ਉਸਦਾ ਕਲਿਆਣ ਹੈ। ਉਕਤ ਵਿਚਾਰ ਪ੍ਰਸਿੱਧ ਸਮਾਜਸੇਵੀ ਡਾ. ਰਕੇਸ਼ ਰਾਣਾ ਨੇ ਸ਼ਿਵ ਮੰਦਰ ਨੂਰਪੁਰਬੇਦੀ ਵਿਖੇ ਰਾਮਲੀਲਾ ਦੇ ਕਲਾਕਾਰਾਂ ਦੇ ਸਨਮਾਨ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਡਾ. ਰਾਣਾ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਯੁੱਗ ’ਚ ਜਦੋਂ ਅੱਜ ਹਰ ਇਨਸਾਨ ਕੋਲ ਸਮੇਂ ਦੀ ਘਾਟ ਹੈ ਦੇ ਬਾਵਜੂਦ ਕਲਾਕਾਰਾਂ ਵੱਲੋਂ ਲਗਾਤਾਰ 12 ਦਿਨਾਂ ਤੱਕ ਲੋਕਾਂ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜ੍ਹਨ ਲਈ ਆਰੰਭਿਆ ਗਿਆ ਉਪਰਾਲਾ ਇਕ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਰਾਮਲੀਲਾ ਦੇ ਸਮੂਹ ਬਾਲ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕਲੱਬ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ ’ਤੇ ਮਾ. ਰਜਨੀਸ਼ ਸ਼ਰਮਾ ਨੇ ਸਹਿਯੋਗ ਪ੍ਰਦਾਨ ਕਰਨ ਲਈ ਸਮੂਹ ਕਲਾਕਾਰਾਂ ’ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਪ੍ਰਭੂ ਸ਼੍ਰੀਰਾਮ ਨੂੰ ਰਾਜਤਿਲਕ ਦੀ ਰਸਮ ਅਦਾ ਕੀਤੀ ਗਈ ਅਤੇ ਸਮੂਹ ਸੰਗਤਾਂ ਨੇ ਮਿਲ ਕੇ ਆਰਤੀ ਕੀਤੀ ਉਪਰੰਤ ਰਾਮਲੀਲਾ ਕਮੇਟੀ ਦੇ ਨੁਮਾਇੰਦਿਆਂ ਨੇ ਪ੍ਰਸ਼ਾਦ ਵੰਡਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਮਾ. ਰਜਨੀਸ਼ ਸ਼ਰਮਾ, ਨਰਿੰਦਰ ਬੱਗਾ, ਦਿਨੇਸ਼ ਹੱਲ੍ਹਣ, ਰਾਜੇਸ਼ ਰਾਜੂ, ਜ਼ੋਲੀ ਸ਼ਰਮਾ, ਮੁਕੇਸ਼ ਭੰਡਾਰੀ, ਸ਼ਿਵ ਕੁੰਦਰਾ, ਡਾ. ਓਂਕਾਰੇਸ਼ਵਰ ਸ਼ਰਮਾ, ਸੰਦੀਪ ਪਿੰਟੂ, ਸੋਨੂੰ ਦੀਵਾਨ ’ਤੇ ਬਲਵੀਰ ਵੀਰੂ ਸਹਿਤ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।