ਰਾਜੇਸ਼ ਚੌਧਰੀ ਨੇ ਟਿਕਟ ਲੈਣ ਲਈ ਦੀ ਦਾਅਵੇਦਾਰੀ ਕਰਨ ਵਾਲੇ ਸਿਆਸੀ ਸ਼ਰੀਕਾ ’ਤੇ ਕੰਸਿਆਂ ਤੰਜ ਰਾਜੇਸ਼ ਚੌਧਰੀ ਨੇ ਭਾਜਪਾ ਦੀ ਟਿਕਟ ਲੈਣ ਲਈ ਦੀ ਦਾਅਵੇਦਾਰੀ ਪੇਸ਼ ਕਰਨ ਵਾਲੇ ਸਿਆਸੀ ਸਰੀਕਾ ’ਤੇ ਕੰਸਿਆਂ ਤੰਜ
Publish Date: Wed, 21 Oct 2026 06:22 PM (IST)
Updated Date: Wed, 21 Oct 2026 06:24 PM (IST)
ਕਿਹਾ, ਫੋਟੋਆਂ ਖਿਚਵਾਕੇ ਸ਼ੋਸ਼ਲ ਮੀਡੀਆਂ ’ਤੇ ਪਾਉਣ ਨਾਲ ਨਹੀਂ ਮਿਲੇਗੀ ਟਿਕਟ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਚ ਭਾਜਪਾ ਦੀ ਟਿਕਟ ਲੈਣ ਲਈ ਕਰੀਬ ਅੱਧਾ ਦਰਜਣ ਆਗੂਆਂ ਦੀ ਲੱਗੀ ਦੌੜ ਕਾਰਣ ,ਭਾਜਪਾ ’ਚ ਟਿਕਟ ਨੂੰ ਲੈ ਕੇ ਇੱਕ ਅਨਾਰ ਸੋ ਬਿਮਾਰ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਵਿਧਾਨ ਸਭਾ ਚੋਣਾ ਦੇ ਨਜ਼ਦੀਕ ਆਉਣ ਸਾਰ ਹੀ ਭਾਜਪਾ ਦੀ ਟਿਕਟ ਲਈ ਦਾਅਵੇਦਾਰੀਆਂ ਤੇਜ਼ ਹੋਣ ਲੱਗੀਆਂ ਹਨ। ਟਿਕਟ ਪ੍ਰਾਪਤੀ ਲਈ ਹੁਣ ਤੋਂ ਹੀ ਜਿਥੇ ਭਾਜਪਾ ਆਗੂਆਂ ਵਲੋਂ ਪਾਰਟੀ ਹਾਈਕਮਾਨ ਦੇ ਨੇੜੇ ਹੋਣ ਦੇ ਦਮ ’ਤੇ ਜਿਥੇ ਆਪਣੀ- ਆਪਣੀ ਟਿਕਟ ਪੱਕੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ,ਉਥੇ ਜ਼ਿਲਾ ਭਾਜਪਾ ਰੂਪਨਗਰ ਦੇ ਮੀਤ ਪ੍ਰਧਾਨ ਅਤੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ ਨੇ ਪੱਤਰਕਾਰ ਸੰਮੇਲਨ ਦੌਰਾਨ ਵਿਧਾਇਕ ਬਣ ਕੇ ਹਲਕੇ ਦੀ ਸੇਵਾ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਸੇ ਆਗੂ ਦਾ ਨਾਮ ਲਏ ਬਿਨਾ ਭਾਜਪਾ ਦੇ ਵੱਡੇ ਆਗੂਆਂ ’ਤੇ ਤੰਜ ਕਸਦਿਆਂ ਕਿਹਾ ਕਿ ‘ਇਹ ਬੀਜੇਪੀ ਹੈ ਜਨਾਬ,ਪ੍ਰਧਾਨ ਮੰਤਰੀ ਨਾਲ ਫੋਟੋਆਂ ਖਿਚਵਾਕੇ ਟਿਕਟ ਨਹੀ ਮਿਲਦੀ’। ਉਨਾ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ’ਚ ਮਕਾਨ ਲੈ ਕੇ ਟਿਕਟ ਲੈ ਕੇ ਚੋਣ ਲੜਨ ਦੀ ਸੋਚ ਰਹੇ ਆਂਗੂਆਂ ’ਤੇ ਤੰਜ ਕਸਦਿਆਂ ਕਿਹਾ ਕਿ ਰਾਜੇਸ਼ ਚੌਧਰੀ ਨੇ ਕਿਹਾ ਕਿ ਰਾਜਨੀਤੀ ਉਨ੍ਹਾਂ ਦਾ ਪੇਸ਼ਾ ਨਹੀਂ, ਸਗੋਂ ਸ਼ੌਕ ਅਤੇ ਲੋਕ ਸੇਵਾ ਦਾ ਮਾਧਿਅਮ ਹੈ। ਨੰਗਲ ਦਾ ਜੰਮਪਲ ਹੋਣ ਦੇ ਨਾਤੇ ਉਹ ਇਲਾਕੇ ਦੀਆਂ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਨੰਗਲ ਨੂੰ ਬਚਾਉਣ ਲਈ ਲਗਾਤਾਰ ਯਤਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨੰਗਲ ਦੇ ਜੰਮਪਲ ਹੋਣ ਅਤੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਉਨਾਂ ਕਿਹਾ ਕਿ ਉਹ ਜਿੰਦਗੀ ਦੇ ਆਖਰੀ ਪੜਾਅ ’ਚ ਪਹੁੰਚ ਚੁਕੇ ਹਨ ਅਤੇ ਉਨਾਂ ਦਾ ਮਨੋਰਥ ਵਿਧਾਇਕ ਬਣ ਕੇ ਲੋਕਾਂ ਦੀ ਸੇਵਾ ਕਰਨਾ ਹੈ।ਉਨ੍ਹਾਂ ਕਿਹਾ ਕਿ ਆਪਣੀ ਸਾਫ਼-ਸੁਥਰੀ ਸਾਖ ਅਤੇ ਕੀਤੇ ਕੰਮਾਂ ਦੇ ਆਧਾਰ ’ਤੇ ਹੀ ਉਹ ਪਾਰਟੀ ਕੋਲੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸੀਨੀਅਰ ਆਗੂਆਂ ਨੂੰ ਟਿਕਟ ਦੇ ਫ਼ੈਸਲੇ ਦਾ ਅਧਿਕਾਰ ਟਿਕਟ ਦੀ ਦਾਅਵੇਦਾਰੀ ਸਬੰਧੀ ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਹੀ ਉਮੀਦਵਾਰ ਦੀ ਚੋਣ ਕੀਤੀ ਜਾਣੀ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਅਤੇ ਕੌਂਸਲਰ ਰਣਜੀਤ ਸਿੰਘ ਲੱਕੀ, ਡਾ. ਜੀਵਨ ਚੌਧਰੀ, ਸੁਨੀਲ ਸਕਲਾ,ਮਹੇਸ਼ ਕਾਲੀਆਂ ਸਮੇਤ ਹੋਰ ਆਗੂ ਹਾਜ਼ਰ ਸਨ।