- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
33 ਵੇ ਭਗਵਤੀ ਜਾਗਰਣ ਦੌਰਾਨ ਗਾਇਕ ਸਾਗਰ ਅਤੇ ਲਵੀਸ ਲਵ ਨੇ ਲਾਈਆਂ ਰੌਣਕਾਂ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਨਰਾਤਿਆਂ ਦੌਰਾਨ ਦੁਸ਼ਹਿਰੇ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਨਾਤਨ ਯੁਵਾ ਮੰਡਲ ਅਤੇ ਸਨਾਤਮ ਧਰਮ ਸਭਾ ਸ਼੍ਰੀ ਕੀਰਤਪੁਰ ਸਾਹਿਬ ਵੱਲੋਂ ਵਿਸ਼ਾਲ 33ਵਾਂ ਭਗਵਤੀ ਜਾਗਰਨ ਰਾਮ ਮੰਦਿਰ ਚੌਂਕ ਵਿਖੇ ਕਰਵਾਇਆ ਗਿਆ ਜਿਥੇ ਵੱਡੀ ਗਿਣਤੀ ’ਚ ਇਲਾਕੇ ਦੀਆਂ ਮਹਿਲਾਵਾਂ ਬਜ਼ੁਰਗ ਅਤੇ ਬੱਚਿਆਂ ਨੇ ਭਗਤੀ ਦੇ ਰੰਗ ’ਚ ਰੰਗ ਕੇ ਮਾਂ ਭਗਵਤੀ ਦਾ ਅਸ਼ੀਰਵਾਦ ਲਿਆ।
ਇਸ ਦੌਰਾਨ ਵੋਇਸ ਆਫ ਪੰਜਾਬ ਦੇ ਮਸ਼ਹੂਰ ਸਿੰਗਰ ਸਾਗਰ ਅਤੇ ਧਾਰਮਿਕ ਗਾਇਕ ਲਵੀਸ ਲਵ ਨੇ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਵਿਸ਼ਾਲ ਭਗਵਤੀ ਜਾਗਰਨ ਨੂੰ ਲੈ ਕੇ ਬੀਤੇ ਦਿਨੀ ਸ਼ੋਭਾ ਯਾਤਰਾ ਕੱਢੀ ਗਈ ਸੀ ਇਸ ਤੋਂ ਬਾਅਦ ਬੀਤੀ ਦਿਨ ਰਾਮ ਮੰਦਿਰ ਹਵਨ ਪਾਏ ਗਏ ਅਤੇ ਸ੍ਰੀ ਸੁੰਦਰ ਕਾਂਡ ਪਾਠ ਸੰਪੂਰਨ ਕੀਤੇ ਗਏ। ਦੁਪਹਿਰ ਸਮੇਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਅਤੇ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਬੀਤੀ ਰਾਤ 8 ਵਜੇ ਆਰਤੀ ਕਰਨ ਉਪਰੰਤ ਜਾਗਰਨ ਦੀ ਆਰੰਭਤਾ ਹੋਈ ਜਿਸ ’ਚ ਸਭ ਤੋਂ ਪਹਿਲਾਂ ਧਾਰਮਿਕ ਗਾਇਕ ਸਾਗਰ ਨੇ ਮਾਂ ਦੀ ਮਹਿਮਾ ਦਾ ਗੁਣਗਾਨ ਕੀਤਾ।
ਇਸ ਤੋਂ ਉਪਰੰਤ 12 ਵਜੇ ਤੋਂ ਤੜਕੇ 5 ਵਜੇ ਤੱਕ ਲਵੀਸ ਲਵ ਨੇ ਮਾਤਾ ਦੀਆਂ ਭੇਟਾਂ ਅਤੇ ਖਾਟੂ ਸ਼ਾਮ ਸਮੇਤ ਕਥਾ ਤਾਰਾ ਰਾਣੀ ਗਾ ਕੇ ਸੰਗਤਾਂ ਨੂੰ ਧਾਰਮਿਕ ਆਸਥਾ ਨਾਲ ਜੋੜੀ ਰੱਖਿਆ। ਇਸ ਮੌਕੇ ਸਨਾਤਨ ਯੁਵਾ ਮੰਡਲ ਸ੍ਰੀ ਕੀਰਤਪੁਰ ਸਾਹਿਬ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਸੰਗਤਾਂ ਲਈ ਚਾਹ ਕਾਫੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਮਹਿਲਾਵਾਂ ਅਤੇ ਪੁਰਸ਼ਾਂ ਦੇ ਬੈਠਣ ਲਈ ਅਲੱਗ ਅਲੱਗ ਪ੍ਰਬੰਧ ਕੀਤੇ ਗਏ ਸਨ। ਸਾਰੀ ਰਾਤ ਚੱਲੇ ਜਾਗਰਨ ਦੌਰਾਨ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਰਹੇ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਜਾਗਰਨ ਮੌਕੇ ਸੇਵਾਵਾਂ ਨਿਭਾਉਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਨੀਲ ਦੱਤ ਦਿਵੇਦੀ, ਅਮਿਤ ਚਾਵਲਾ, ਅਵੀਨਵ ਟੰਡਨ, ਕ੍ਰਿਸ਼ਨ ਕਾਂਤ ਬੋਬੀ, ਸੇਠੀ ਕੌੜਾ, ਰਜਨੀਸ਼ ਜੋਸ਼ੀ, ਨਰਿੰਦਰ ਭੱਲਾ, ਸ਼ਿਵ ਕੁਮਾਰ ਜਗੋਤਾ, ਬਲਦੇਵ ਰਾਜ,ਮਾਧਵ ਕੁਮਾਰ ਅਤੇ ਪੰਡਿਤ ਅਸ਼ੋਕ ਕੁਮਾਰ ਸ਼ਾਰਦਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।