ਗੈਸ ਕੁਨੈਕਸ਼ਨਾਂ ਦੀ ਕੇਵਾਈਸੀ ਕਰਵਾਉਣੀ ਲਾਜ਼ਮੀ : ਜਸਵਿੰਦਰ ਸਿੰਘ ਢਿੱਲੋਂ ਗੈਸ ਕੁਨੈਕਸ਼ਨਾਂ ਦੀ ਕੇਵਾਈਸੀ ਕਰਵਾਉਣੀ ਲਾਜ਼ਮੀ: ਜਸਵਿੰਦਰ ਸਿੰਘ ਢਿੱਲੋਂ
Publish Date: Wed, 21 Oct 2026 04:29 PM (IST)
Updated Date: Wed, 21 Oct 2026 04:30 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਗੈਸ ਕੁਨੈਕਸ਼ਨਾਂ ਦੀ ਕੇਵਾਈਸੀ ਕਰਵਾਉਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਅਨੰਦਪੁਰ ਸਾਹਿਬ ਗੈਸ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੇਵਾਈਸੀ ਜ਼ਰੂਰ ਕਰਵਾਉਣ, ਤਾਂ ਜੋ ਭਵਿੱਖ ’ਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਖਪਤਕਾਰ ਦੇ ਨਾਮ ’ਤੇ ਇੱਕ ਤੋਂ ਵੱਧ ਗੈਸ ਕੁਨੈਕਸ਼ਨ ਹਨ ਜਾਂ ਉਸ ਦੇ ਘਰ ’ਚ ਦੋ ਗੈਸ ਕੁਨੈਕਸ਼ਨਾਂ ਦੀਆਂ ਕਾਪੀਆਂ ਹਨ, ਤਾਂ ਉਹ ਇਸ ਸਬੰਧੀ ਤੁਰੰਤ ਆਪਣੀ ਸਬੰਧਤ ਗੈਸ ਏਜੰਸੀ ਨਾਲ ਸੰਪਰਕ ਕਰੇ। ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਕੋਈ ਖਪਤਕਾਰ ਆਪਣਾ ਵਾਧੂ ਗੈਸ ਕੁਨੈਕਸ਼ਨ ਆਪਣੇ ਕਿਸੇ ਰਿਸ਼ਤੇਦਾਰ, ਦੋਸਤ ਜਾਂ ਗੁਆਂਢੀ ਦੇ ਨਾਮ ’ਤੇ ਤਬਦੀਲ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਗੈਸ ਏਜੰਸੀ ’ਚ ਪਹੁੰਚ ਕੇ ਨਿਯਮਾਂ ਅਨੁਸਾਰ ਕਾਰਵਾਈ ਪੂਰੀ ਕਰਵਾ ਸਕਦਾ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਕੇਵਾਈਸੀ ਦੀ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਮੇਂ ਸਿਰ ਪੂਰਾ ਕਰਵਾਉਣ ਅਤੇ ਇਸ ਕੰਮ ਨੂੰ ਅਣਗੌਲਿਆ ਨਾ ਕਰਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਆਪਣੀ ਸਬੰਧਤ ਗੈਸ ਏਜੰਸੀ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ਾਂ ਸਮੇਤ ਜਲਦ ਤੋਂ ਜਲਦ ਏਜੰਸੀ ’ਚ ਪਹੁੰਚਣ ਅਤੇ ਕੇਵਾਈਸੀ ਸਬੰਧੀ ਲੋੜੀਂਦੀ ਕਾਰਵਾਈ ਪੂਰੀ ਕਰਵਾਉਣ।