ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ
ਬੁਰਾਂਈ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਧੂਮਧਾਮ ਨਾਲ ਮਨਾਇਆ ਗਿਆ
Publish Date: Tue, 20 Oct 2026 06:42 PM (IST)
Updated Date: Tue, 20 Oct 2026 06:45 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਬੁਰਾਈ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਦੁਸਹਿਰੇ ਦਾ ਪਾਵਨ ਤਿਉਹਾਰ ਨੰਗਲ ਵਿਖੇ ਵੱਖ-ਵੱਖ ਥਾਈਂ ਪੂਰੀ ਧਾਰਮਿਕ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਦਸ ਦਿਨ ਤੱਕ ਚੱਲੇ ਰਾਮ ਲੀਲਾ ਦੇ ਸਫ਼ਲ ਮੰਚਨ ਪਿਛੋ ਨੰਗਲ ਐੱਨਐੱਫਐੱਲ ਸਟੇਡੀਅਮ, ਮੈਦਾ ਮਾਜਰਾ ਅਤੇ ਹੋਰ ਕਈ ਥਾਂਵਾ ’ਤੇ ਇਸ ਮੌਕੇ ਰਾਵਣ, ਮੇਘ ਨਾਥ ਅਤੇ ਕੁੰਭ ਕਰਨ ਦੇ ਪੁਤਲਿਆ ਨੂੰ ਸਾੜਿਆ ਗਿਆ। ਨੰਗਲ ਦਾ ਮੁੱਖ ਸਮਾਗਮ ਬੀਬੀਐੱਮ ਬੀ ਦੀ ਕ੍ਰਿਕਟ ਗਰਾਊਂਡ ਵਿਖੇ ਕਰਵਾਇਆ ਗਿਆ।
ਇਸ ਮੌਕੇ ਰਾਮਲੀਲਾ ਦੇ ਰਾਵਣ ਵਧ ਦਾ ਸਫ਼ਲ ਮੰਚਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਹਿਰ ਵਾਸੀਆ ਵਲੋਂ ਸ਼ਿਰਕਤ ਕੀਤੀ ਗਈ। ਇਸ ਸਨਾਤਨ ਧਰਮ ਸਭਾ ਅਤੇ ਸਨਾਤਨ ਧਰਮ ਸਭਾ ਡਰਾਮਾ ਟਰਿੱਕ ਕਲੱਬ ਦੇ ਸਮੂਹ ਪ੍ਰਤੀਨਿਧੀਆਂ ਤੋਂ ਇਲਾਵਾ ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਬਾਲਾ ਭਾਜਪਾ ਆਗੂ ਰਾਜੇਸ ਚੌਧਰੀ ਰਮੇਸ ਗੁਲਾਟੀ, ਮਹੇਸ਼ ਕਾਲੀਆ, ਰਮਨ ਸ਼ਰਮਾ, ਸੁਧੀਰ ਕੁਮਾਰ ਤੋ ਇਲਾਵਾ ਆਲੇ ਦੁਆਲੇ ਦੇ ਪਿੰਡਾ ਅਤੇ ਨੰਗਲ ਸ਼ਹਿਰ ਦੇ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।