2 ਰੋਜ਼ਾ ਬਲਾਕ ਪ੍ਰਾਇਮਰੀ ਖੇਡਾਂ ਸਪੰਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਦੋ ਰੋਜਾ ਬਲਾਕ ਪ੍ਰਾਇਮਰੀ ਖੇਡਾਂ ਹੋਈਆਂ ਸਪੰਨ
Publish Date: Tue, 20 Oct 2026 05:40 PM (IST)
Updated Date: Tue, 20 Oct 2026 05:42 PM (IST)
ਕਬੱਡੀ ਲੜਕੀਆਂ ’ਚ ਭਰਤਗੜ੍ਹ ਨੇ ਪਹਿਲਾ ਤੇ ਮਹਿੰਦਲੀ ਖੁਰਦ ਨੇ ਹਾਸਲ ਕੀਤਾ ਦੂਜਾ ਸਥਾਨ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਬੇਲਾ ਵਿਖੇ ਚੱਲ ਰਹੀਆਂ ਦੋ ਰੋਜ਼ਾ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਅੱਜ ਸਪੰਨ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੀ ਸੁ਼ਰੂਆਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦਰਪਾਲ ਵਲੋਂ ਕੀਤੀ ਗਈ ਸੀ। ਜਦੋ ਕਿ ਇਨਾਮਾਂ ਦੀ ਵੰਡ ਕੈਪ: ਦਲਜੀਤ ਸਿੰਘ ਵਲੋਂ ਕੀਤੀ ਗਈ।ਉਨ੍ਹਾਂ ਕਿਹਾ ਕਿ ਖੇਡਾਂ ਦਾ ਮਨੁੱਖੀ ਜੀਵਨ ’ਚ ਵੱਡਾ ਰੋਲ ਹੈ। ਇਸ ਲਈ ਅਧਿਆਪਕ ਵਰਗ ਨੂੰ ਬੱਚਿਆਂ ਦੀ ਖੇਡਾਂ ’ਚ ਸਮੂਲੀਅਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਤੋਂ ਪਹਿਲਾ ਬੀ.ਪੀ.ਈ.ਓ.ਇੰਦਰਪਾਲ ਸਿੰਘ ਨੇ ਕਿਹਾ ਕਿ ਅਧਿਆਪਕ ਵਰਗ ਪੜ੍ਹਾਈ ਦੇ ਨਾਲ ਨਾਲ ਖੇਡਾਂ ਨੂੰ ਪ੍ਰਫੁੱਲਤ ਕਰ ਰਹੇ ਹਨ। ਉਨ੍ਹਾਂ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਪਿੱਛੇ ਰਹਿ ਗਏ ਵਿਦਿਆਰਥੀਆਂ ਨੂੰ ਹੋਰ ਸਖਤ ਮਿਹਨਤ ਕਰਨ ਲਈ ਕਿਹਾ। ਅਧਿਆਪਕ ਸੁਨੀਲ ਸੈਣੀ ਅਤੇ ਚਰਨਜੀਤ ਸਿੰਘ ਬੰਗਾ ਨੇ ਦੱਸਿਆ ਕਿ ਖੋ-ਖੋ ਲੜਕੀਆਂ ’ਚ ਮਹਿੰਦਲੀ ਖੁਰਦ ਨੇ ਪਹਿਲਾ ਅਤੇ ਦੂਜੇ ਸਥਾਨ ਤੇ ਮੀਢਵਾਂ ਲੋਅਰ, ਕਬੱਡੀ ਲੜਕਿਆਂ ’ਚ ਸ੍ਰੀ ਕੀਰਤਪੁਰ ਸਾਹਿਬ ਨੇ ਪਹਿਲਾ ਅਤੇ ਮੱਸੇਵਾਲ ਨੇ ਦੂਜਾ ਸਥਾਨ ਹਾਸਲ ਕੀਤਾ। ਜਦੋ ਕਿ ਕਬੱਡੀ ਲੜਕੀਆਂ ’ਚ ਭਰਤਗੜ੍ਹ ਨੇ ਪਹਿਲਾ ਅਤੇ ਮਹਿੰਦਲੀ ਖੁਰਦ ਨੇ ਦੂਜਾ ਸਥਾਨ ਹਾਸਲ ਕੀਤਾ। ਬੈਡਮਿੰਟਨ ਲੜਕੇ ਅਤੇ ਲੜਕੀਆਂ ’ਚ ਸ੍ਰੀ ਕੀਰਤਪੁਰ ਸਾਹਿਬ ਨੇ ਪਹਿਲਾ ਅਤੇ ਭਰਤਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਪੰਚ ਚੰਨਣ ਸਿੰਘ, ਹਰਮੀਤ ਸਿੰਘ, ਸੁਮਨ ਲਤਾ, ਮਨਿੰਦਰ ਸਿੰਘ, ਕ੍ਰਿਸ਼ਨਾ ਕੁਮਾਰੀ, ਵਰਿੰਦਰ ਸਿੰਘ, ਭੁਪਿੰਦਰ ਸਿੰਘ, ਰੋਹਿਤ ਸ਼ਰਮਾ, ਅਮਰਜੀਤ ਸਿੰਘ ਧਾਰਨੀ, ਮਨਜੀਤ ਸੂਦ, ਹਰਪ੍ਰੀਤ ਕੌਰ, ਕਰਮਜੀਤ ਕੌਰ, ਲੱਕੀ ਕੋਟਲਾ, ਸੁਖਵਿੰਦਰ ਕੌਰ, ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।