ਮਹਿਲਾ ਮੰਡਲ ਵੱਲੋਂ ਸ਼੍ਰੀ ਸੁੰਦਰ ਕਾਂਡ ਜੀ ਪਾਠ ਕਰਵਾਇਆ ਦੁਸ਼ਹਿਰੇ ਮੌਕੇ ਮਹਿਲਾ ਮੰਡਲ ਵੱਲੋਂ ਰਾਮ ਮੰਦਰ ਸ੍ਰੀ ਕੀਰਤਪੁਰ ਸਾਹਿਬ ਸ਼੍ਰੀ ਸੁੰਦਰ ਕਾਂਡ ਜੀ ਪਾਠ ਕਰਵਾਇਆ
Publish Date: Tue, 20 Oct 2026 05:20 PM (IST)
Updated Date: Tue, 20 Oct 2026 05:21 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਅੱਜ ਦੁਸਹਿਰੇ ਦਾ ਪਵਿੱਤਰ ਤਿਉਹਾਰ ਦੇਸ਼ ਭਰ ’ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਦੀ ਉੱਪਰ ਨੇਕੀ ਦੀ ਜਿੱਤ ਨੂੰ ਦਰਸਾਉਂਦੇ ਇਸ ਪਵਿੱਤਰ ਤਿਉਹਾਰ ਸਬੰਧੀ ਅਲੱਗ-ਅਲੱਗ ਸ਼ਹਿਰਾਂ ਦੇ ਮੰਦਰਾਂ ’ਚ ਲੋਕ ਸ਼ਰਧਾ ਨਾਲ ਪੂਜਾ ਅਰਚਨਾ ਕਰ ਰਹੇ ਹਨ। ਇਸ ਸਬੰਧੀ ਦੁਸਹਿਰੇ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੀ ਰਾਮ ਮੰਦਿਰ, ਕੀਰਤਪੁਰ ਸਾਹਿਬ ਵਿਖੇ ‘ਮਹਿਲਾ ਮੰਡਲ ਵੈਲਫੇਅਰ ਸੁਸਾਇਟੀ’ ਵੱਲੋਂ ਸ਼੍ਰੀ ਸੁੰਦਰ ਕਾਂਡ ਜੀ ਦਾ ਪਵਿੱਤਰ ਪਾਠ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਪਾਠ ਦੀ ਸੰਪੂਰਨਤਾ ਤੋਂ ਬਾਅਦ ਹਵਨ ਪਾਏ ਗਏ ਜਿਸ ’ਚ ਵੱਡੀ ਗਿਣਤੀ ’ਚ ਮਹਿਲਾਵਾਂ ਅਤੇ ਇਲਾਕੇ ਦੀ ਸੰਗਤ ਦਾ ਹਿੱਸਾ ਲਿਆ। ਇਸ ਮੌਕੇ ਰਾਮ ਮੰਦਰ ਵਿਖੇ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਅਤੇ ਅੱਜ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ’ਚ ਮਹਿਲਾ ਮੰਡਲ ਦੀਆਂ ਮੈਂਬਰ ਪ੍ਰੇਮ ਕੌੜਾ, ਸੀਮਾ ਪੁਰੀ, ਪ੍ਰੇਮ ਲਤਾ, ਦਰਸ਼ਨਾ, ਵੀਨਾ, ਸੁਮਨ, ਮੋਨਿਕਾ ਅਤੇ ਨੀਲਮ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈਆਂ। ਪਾਠ ਦੇ ਭੋਗ ਉਪਰੰਤ ਦੁਪਹਿਰ ਸਮੇਂ ਸੰਗਤਾਂ ਲਈ ਅਤੁੱਟ ਲੰਗਰ-ਭੰਡਾਰਾ ਵਰਤਾਇਆ ਗਿਆ। ਇਸੇ ਲੜੀ ਤਹਿਤ ਅੱਜ ਰਾਤ ਨੂੰ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰਨ ਲਈ 33ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾਵੇਗਾ ਜਿਸ ’ਚ ਪੰਜਾਬ ਦੇ ਪ੍ਰਸਿੱਧ ਧਾਰਮਿਕ ਗਾਇਕ ਲਵੀਸ ਲਵ ਅਤੇ ਵਾਈਸ ਆਫ ਪੰਜਾਬ ਦੇ ਕਲਾਕਾਰ ਸਾਗਰ ਧਾਰਮਿਕ ਭੇਟਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਨਾਤਨ ਯੁਵਾ ਮੰਡਲ ਸ੍ਰੀ ਕੀਰਤਪੁਰ ਸਾਹਿਬ ਵਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ’ਚ ਜਾਗਰਨ ’ਚ ਹਾਜ਼ਰੀ ਭਰ ਕੇ ਮਾਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ।