- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਬਜੀ ਮੰਡੀ ‘ਚ ਹੋਈ ਖੂਨੀ ਝੜਪ ਦੇ ਮਾਮਲੇ ਚ ਪੁਲਿਸ ਵੱਲੋਂ ਇੱਕ ਨੌਜਵਾਨ ਕਾਬੂ, ਮਾਮਲਾ ਦਰਜ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਬੀਤੇ ਦਿਨ ਸਬਜ਼ੀ ਮੰਡੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਈ ਖੂਨੀ ਝੜਪ ਦੇ ਮਾਮਲੇ ’ਚ ਪੁਲਿਸ ਨੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਸਬਜ਼ੀ ਮੰਡੀ ਵਿਖੇ ਹੋਈ ਲੜਾਈ ਦੇ ਸਬੰਧੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਤੇ ਮੁਕਦਮਾ ਨੰਬਰ 166 ਬੀ,ਐਨ, ਐਸ ਦੀ ਧਾਰਾ 115/2, 118/1ਅਤੇ 351/2 ਤਹਿਤ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਲੜਾਈ ’ਚ ਦੋ ਪ੍ਰਵਾਸੀ ਨੌਜਵਾਨ ਗੰਭੀਰ ਰੂਪ ’ਚ ਜਖਮੀ ਹੋਏ ਸਨ ਅਤੇ ਜਖ਼ਮੀ ਨੌਜਵਾਨ ਮੁੱਨਾ ਕੁਮਾਰ ਪੁੱਤਰ ਚੰਦੇਸਰ ਦਾਸ ਵਾਸੀ ਵਾਰਡ ਨੰਬਰ 13 ਬੇਰਸਨ ਜਿਲਾ ਸੀਤਾਮੜੀ ਬਿਹਾਰ ਹਾਲ ਵਾਸੀ ਸਬਜ਼ੀ ਮੰਡੀ ਸ੍ਰੀ ਕੀਰਤਪੁਰ ਸਾਹਿਬ ਦੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਸਬੰਧੀ ਜਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਪਵਨ ਕੁਮਾਰ ਉਰਫ ਪੰਮਾ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਰੂੜੇ ਮਾਜਰਾ ਥਾਣਾ ਨੂਰਪੁਰ ਬੇਦੀ ਨੂੰ ਕਾਬੂ ਕਰਕੇ ਉਸ ਤੇ ਮੁਕਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।