ਪੀਜੀਆਈ ਮਰੀਜ਼ਾਂ ਲਈ ਮੁਫ਼ਤ ਸੇਵਾ ਤਹਿਤ ਖਰੀਦੀ ਗਈ ਨਵੀਂ ਬੱਸ
ਪੀਜੀਆਈ ਮਰੀਜ਼ਾ ਲਈ ਮੁੱਫਤ ਬਸ ਸੇਵਾ ਲਈ ਖਰੀਦੀ ਗਈ ਨਵੀਂ ਬੱਸ
Publish Date: Mon, 19 Oct 2026 07:23 PM (IST)
Updated Date: Mon, 19 Oct 2026 07:24 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ: ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ ਵਲੋਂ ਪੀਜੀਆਈ ਦੇ ਮਰੀਜ਼ਾ ਲਈ ਸ਼ੁਰੂ ਕੀਤੀ ਮੁਫ਼ਤ ਬੱਸ ਸੇਵਾ ਤਹਿਤ ,ਪਹਿਲਾ ਤੋਂ ਚਲ ਰਹੀ ਬੱਸ ਜ਼ਿਆਦਾ ਪੁਰਾਣੀ ਹੋਣ ਕਰਕੇ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ ਕ੍ਰਿਪਾ ਸਦਕੇ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਨਵੀਂ ਬਸ ਦੀ ਖਰੀਦ ਕੀਤੀ ਗਈ ਹੈ। ਇਹ ਬੱਸ ਕੱਲ ਤੋਂ ਸੰਗਤਾ ਦੀ ਸੇਵਾ ’ਚ ਹਾਜ਼ਰ ਹੋ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਪਾਲ ਸਿੰਘ ਮਦਾਨ,ਉਕਾਂਰ ਸਿੰਘ,ਹਰਪਾਲ ਸਿੰਘ ਭਸ਼ੀਨ,ਹਰਵਿੰਦਰ ਸਿੰਘ ਧਵਨ,ਹਰਪਾਲ ਸਿੰਘ ਲਵਲੀ,ਜਸਵਿੰਦਰ ਸਿੰਘ,ਗਗਨਦੀਪ ਸਿੰਘ ਆਦਿ ਨੇ ਦੱਸਿਆਂ ਕਿ ਇਹ ਬੱਸ ਪਹਿਲਾ ਦੀ ਤਰਾਂ ਸਵੇਰੇ ਚਾਰ ਵਜੇ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ ਤੋਂ ਰਵਾਨਾ ਹੋਵੇਗੀ ਅਤੇ ਸ਼ਾਮ ਤਿੰਨ ਵਜੇ ਮੁੜ ਪੀਜੀਆਈ ਤੋਂ ਨੰਗਲ ਲਈ ਵਾਪਿਸ ਆਵੇਗੀ। ਇਸ ਮੌਕੇ ਕਮੇਟੀ ਮੈਂਬਰਾਂ ਨੇ ਨੰਗਲ ਹਿਮਾਚਲ ਪ੍ਰਦੇਸ਼ ਅਤੇ ਹੋਰ ਪਿੰਡਾਂ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮਹਾਨ ਕਾਰਜ ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕੇ ਅਤੇ ਸੰਗਤਾਂ ਦੇ ਵੱਡੇ ਮਾਇਆ ਦੇ ਸਹਿਯੋਗ ਨਾਲ ਚਲਦੇ ਹਨ। ਇਸ ਬਸ ’ਚ ਗਰੀਬ ਲੋੜਵੰਦ ਮਰੀਜ਼ ਅਰਾਮ ਨਾਲ ਇਸ ਨਵੀਂ ਬੱਸ ’ਚ ਸਫ਼ਰ ਕਰਕੇ ਇਲਾਜ਼ ਕਰਵਾ ਸਕਦੇ ਹਨ।