ਹਰਜੋਤ ਬੈਂਸ ਵੱਲੋਂ ਪਿੰਡ ਨਾਨਗਰਾਂ ਦੇ ਵਿਕਾਸ ਲਈ 10 ਲੱਖ ਦਾ ਚੈੱਕ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਨਾਨਗਰਾਂ ਦੇ ਵਿਕਾਸ ਲਈ 10 ਲੱਖ ਰੁਪਏ ਦਾ ਦਿੱਤਾ ਚੈਕ
Publish Date: Mon, 19 Oct 2026 05:26 PM (IST)
Updated Date: Mon, 19 Oct 2026 05:27 PM (IST)
ਪੰਜਾਬੀ ਜਾਗਰਣ ਟੀਮ, ਨੰਗਲ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਨਾਂਨਗਰਾਂ ਵਿਖੇ ਕਰਵਾਏ ਗਏ ਧਾਰਮਿਕ ਜਾਗਰਣ ’ਚ ਸ਼ਿਰਕਤ ਕਰਦਿਆਂ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਜਾਗਰਣ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਸੋਨੂੰ ਧੀਮਾਨ ਵੱਲੋਂ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਧਾਰਮਿਕ ਸਮਾਗਮ ਦੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜਾਗਰਣ ਕਰਵਾਉਣ ਵਾਲਿਆਂ ਨੂੰ 11 ਹਜ਼ਾਰ ਰੁਪਏ ਵੀ ਦਿੱਤੇ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦਾ ਚੈੱਕ ਦਿੱਤਾ। ਪਿੰਡ ਨਾਨਗਰਾਂ ’ਚ ਕਰਵਾਏ ਗਏ ਵਿਕਾਸ ਕਾਰਜਾਂ ਤਹਿਤ ਗਲੀਆਂ ਅਤੇ ਨਾਲੀਆਂ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ’ਚ ਪਹਿਲੀ ਵਾਰ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਰਾਤ ਸਮੇਂ ਲੋਕਾਂ ਨੂੰ ਆਉਣ ਜਾਣ ’ਚ ਸਹੂਲਤ ਮਿਲੇਗੀ । ਪਿੰਡ ਦੇ ਦੋਵੇਂ ਸ਼ਮਸ਼ਾਨ ਘਾਟਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਵੀ ਪੱਕਾ ਕਰਵਾਇਆ ਗਿਆ ਹੈ। ਇਨ੍ਹਾਂ ਕੰਮਾਂ ਨਾਲ ਪਿੰਡ ਵਾਸੀਆਂ ਦੀ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਲੋੜ ਪੂਰੀ ਹੋਣ ’ਚ ਮਦਦ ਮਿਲੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲੋਕਾਂ ਦੀਆਂ ਲੋੜਾਂ ਅਤੇ ਸੁਝਾਵਾਂ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਕਾਸ ਕਾਰਜਾਂ ’ਚ ਸਹਿਯੋਗ ਦੇਣ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਬਲਾਕ ਸੰਮਤੀ ਦੀ ਵਾਈਸ ਚੇਅਰਮੈਨ ਸੀਮਾ ਦੇਵੀ, ਸਰਪੰਚ ਹਰਪਾਲ ਪਾਲੀ, ਬਾਵਾ, ਪੰਚ ਅਸ਼ਵਨੀ, ਪੰਚ ਰਾਮ ਜੀ, ਪੰਚ ਰਸ਼ਪਾਲ, ਪੰਚ ਲਾਲਾ ਜੀ, ਨੰਗਲ ਦੇ ਆਈਟੀਆਈ ਪ੍ਰਿੰਸੀਪਲ ਰਾਕੇਸ਼ ਧੀਮਾਨ, ਦਲਜੀਤ ਸਿੰਘ, ਸੋਨੂੰ ਧੀਮਾਨ, ਰਾਹੁਲ ਰਾਣਾ, ਜੱਸੀ ਢੱਕੀ ਅਤੇ ਨੀਰਜ ਰਾਣਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।