33 ਵੇਂ ਭਗਵਤੀ ਜਾਗਰਣ ਸਬੰਧੀ ਸਜਾਈ ਗਈ ਸ਼ੋਭਾ ਯਾਤਰਾ 33 ਵਾ ਭਗਵਤੀ ਜਾਗਰਣ ਸਬੰਧੀ ਸ੍ਰੀ ਕੀਰਤਪੁਰ ਸਾਹਿਬ ਸਜਾਈ ਗਈ ਸ਼ੋਭਾ ਯਾਤਰਾ
Publish Date: Sun, 18 Oct 2026 05:55 PM (IST)
Updated Date: Sun, 18 Oct 2026 05:57 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰਾਤਿਆਂ ਦੌਰਾਨ ਸਨਾਤਨ ਯੁਵਾ ਮੰਡਲ ਸ੍ਰੀ ਕੀਰਤਪੁਰ ਸਾਹਿਬ ਵਲੋਂ ਕਰਵਾਏ ਜਾ ਰਹੇ 33 ਵੇਂ ਭਗਵਤੀ ਜਾਗਰਨ ਸਬੰਧੀ ਅੱਜ ਸ੍ਰੀ ਕੀਰਤਪੁਰ ਸਾਹਿਬ ਰਾਮ ਮੰਦਿਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਜੋ ਰਾਮ ਮੰਦਰ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ, ਅੰਬ ਵਾਲਾ ਚੌਂਕ, ਮੁੱਖ ਮਾਰਗ ਤੋਂ ਹੁੰਦੀ ਹੋਈ ਪਤਾਲਪੁਰੀ ਚੌਂਕ ਨਵਾਂ ਬੱਸ ਅੱਡਾ, ਪੁਰਾਣਾ ਬੱਸ ਅੱਡਾ ਤੋਂ ਹੁੰਦੀ ਹੋਈ ਸ਼ੀਤਲਾ ਮਾਤਾ ਮੰਦਰ ਤੋਂ ਵਾਪਸ ਰਾਮ ਮੰਦਰ ਸਮਾਪਤ ਹੋਵੇਗੀ। ਜ਼ਿਕਰਯੋਗ ਹੈ ਕਿ ਨਰਾਤਿਆਂ ਦੇ ਸਬੰਧੀ ਸਨਾਤਨ ਯੁਵਾ ਮੰਡਲ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 20 ਅਕਤੂਬਰ ਨੂੰ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਰਾਮ ਮੰਦਰ 20 ਅਕਤੂਬਰ ਨੂੰ ਹਵਨ ਪਾਏ ਜਾਣਗੇ ਅਤੇ ਦੁਪਹਿਰ ਸਮੇਂ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਇਸ ਵਿਸ਼ਾਲ ਭਗਵਤੀ ਜਾਗਰਨ ਲਈ ਮਾਤਾ ਨੈਣਾ ਦੇਵੀ ਤੋਂ ਪਵਿੱਤਰ ਜੋਤ ਲਿਆਂਦੀ ਜਾ ਰਹੀ। ਇਸ ਵਿਸ਼ਾਲ ਭਗਵਤੀ ਜਾਗਰਨ ਦੌਰਾਨ ਪ੍ਰਸਿੱਧ ਧਾਰਮਿਕ ਗਾਇਕ ਲਵੀਸ ਲਵ ਅਤੇ ਵਾਇਸ ਆਫ ਪੰਜਾਬ ਦੇ ਸਿੰਗਰ ਸਾਗਰ ਧਾਰਮਿਕ ਭੇਟਾਂ ਰਾਹੀਂ ਮਾਤਾ ਦਾ ਗੁਣਗਾਨ ਕਰਨਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਵਿਸ਼ਾਲ ਭਗਵਤੀ ਜਾਗਰਨ ਲਈ ਸਟੇਜ ਰਾਮ ਮੰਦਿਰ ਚੌਂਕ ਵਿਖੇ ਸਜਾਈ ਜਾ ਰਹੀ ਹੈ। ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਵਿਸ਼ਾਲ ਭਗਵਤੀ ਜਾਗਰਨ ’ਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਪੰਡਿਤ ਅਸ਼ੋਕ ਕੁਮਾਰ ਸ਼ਾਰਦਾ, ਰਜਨੀਸ਼ ਕੁਮਾਰ ਜੋਸ਼ੀ, ਅਮਿਤ ਕੁਮਾਰ ਚਾਵਲਾ, ਸੇਠੀ ਕੌੜਾ, ਕ੍ਰਿਸ਼ਨ ਕੁਮਾਰ,ਰਾਧਾ ਮੋਹਨ, ਸੁਰਿੰਦਰ ਪਾਲ ਕੌੜਾ,ਸੋਮ ਦੱਤ ਜੋਸ਼ੀ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।