ਰਾਮਲੀਲਾ ਸੱਭਿਆਚਾਰ ਤੋਂ ਜਾਣੂ ਕਰਵਾਉਣ ਦਾ ਚੰਗਾ ਉਪਰਾਲਾ : ਬੈਂਸ
ਕਾਂਗੜਾਂ ਗਰਾਊਂਡ ਰਾਮ ਲੀਲਾ ’ਚ ਕੈਬਨਿਟ ਮੰਤਰੀ ਨੇ ਭਰੀ ਹਾਜ਼ਰੀ
Publish Date: Sun, 18 Oct 2026 05:53 PM (IST)
Updated Date: Sun, 18 Oct 2026 05:54 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ਼੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਕਾਂਗੜਾ ਗਰਾਊਂਡ ’ਚ ਚੱਲ ਰਹੇ ਰਾਮਲੀਲਾ ਮੰਚਨ ’ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਾਜ਼ਰੀ ਭਰੀ । ਇਸ ਮੌਕੇ ਤੇ ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਦੇ ਜੀਵਨ ਦੇ ਇੱਕ-ਇੱਕ ਵਖਿਆਨ ਤੋਂ ਸਿੱਖਿਆ ਲੈਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਮੰਚ ਤੇ ਆ ਕੇ ਬੜੀ ਖੁਸ਼ੀ ਪ੍ਰਾਪਤ ਹੋਈ ਹੈ । ਉਨ੍ਹਾਂ ਕਿਹਾ ਕਿ ਰਾਮ ਲੀਲਾ ਦਾ ਮੰਚਨ ਇੱਕ ਧਾਰਮਿਕ ਸਮਾਗਮ ਜਾਂ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਆਪਣੀ ਪਰੰਪਰਾ ਨੂੰ ਜਿਉਂਦੇ ਰੱਖਣ ਦੀ ਕੋਸ਼ਿਸ਼ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਇੱਕ ਚੰਗਾ ਉਪਰਾਲਾ ਹੈ। ਇਸ ਮੌਕੇ ਤੇ ਕ੍ਰਿਸ਼ਨਾ ਰਾਮਾਟਿਕ ਕਲੱਬ ਦੇ ਆਗੂਆਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਾਰਡ ਨੰਬਰ ਤਿੰਨ ਦੇ ਕੌਂਸਲਰ ਮਨਜੋਤ ਸਿੰਘ, ਦਵਿੰਦਰ ਗਾਂਧੀ ਪ੍ਰਧਾਨ ਰਾਮ ਲੀਲਾ ਮੰਚਨ, ਰਜਿੰਦਰ ਗਿੱਲ, ਹਨੀ, ਵਿੱਕੀ ਮਹਿਤਾ, ਦਲੀਪ ਹੰਸ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਹਾਜ਼ਰ ਸਨ।