- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜੇਸ਼ ਚੌਧਰੀ ਦੇ ਦਖਲ ਮਗਰੋਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਹੋਈਆਂ ਪ੍ਰਵਾਨ

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਐੱਨਐੱਫਐੱਲ ’ਚ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ, ਜਿਨ੍ਹਾਂ ’ਚ ਈਪੀਐੱਫ ਈਐੱਸਆਈ ਅਤੇ ਛੁੱਟੀਆਂ ਦੇ ਲਾਭ ਸਮੇਤ ਹੋਰ ਅਹਿਮ ਮੁੱਦੇ ਸ਼ਾਮਲ ਸਨ, ਨੂੰ ਲੈ ਕੇ ਮੁਲਾਜ਼ਮਾਂ ਨੇ ਭਾਜਪਾ ਦੇ ਜ਼ਿਲਾ ਵਾਈਸ ਪ੍ਰਧਾਨ ਰਾਜੇਸ਼ ਚੌਧਰੀ ਨਾਲ ਮੁਲਾਕਾਤ ਕੀਤੀ। ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਰਾਜੇਸ਼ ਚੌਧਰੀ ਨੇ ਐੱਨਐੱਫਐੱਲ ਮੈਨੇਜਮੈਂਟ ਅਤੇ ਠੇਕੇਦਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਇਸ ਸਾਰਥਕ ਗੱਲਬਾਤ ਤੋਂ ਬਾਅਦ ਮੈਨੇਜਮੈਂਟ ਅਤੇ ਠੇਕੇਦਾਰ ਨੇ ਮੁਲਾਜ਼ਮਾਂ ਦੀਆਂ ਇਨ੍ਹਾਂ ਸਾਰੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ। ਮੰਗਾਂ ਮੰਨੇ ਜਾਣ ਤੋਂ ਬਾਅਦ ਐੱਨਐੱਫਐੱਲ ਦੇ ਸਮੂਹ ਮੁਲਾਜ਼ਮਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੇ ਰਾਜੇਸ਼ ਚੌਧਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਨੰਗਲ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਆਖਿਆ ਕਿ ਨੰਗਲ ਖੇਤਰ ’ਚ ਭਾਰਤੀ ਮਜ਼ਦੂਰ ਸੰਘ ਹਮੇਸ਼ਾ ਕਰਮਚਾਰੀਆਂ ਦੇ ਮੁੱਦਿਆਂ ਲਈ ਅੱਗੇ ਹੋ ਕੇ ਕੰਮ ਕਰਦੀ ਆ ਰਹੀ ਹੈ।
ਉਨ੍ਹਾਂ ਦ੍ਰਿੜ੍ਹਤਾ ਨਾਲ ਕਿਹਾ ਕਿ ਇਸ ਇਲਾਕੇ ’ਚ ਕਰਮਚਾਰੀਆਂ ਦਾ ਕਿਸੇ ਵੀ ਕੀਮਤ `ਤੇ ਸ਼ੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਕਰਮਚਾਰੀ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਨ। ਕਰਮਚਾਰੀ ਬੀਐੱਮਐੱਸ ਨਾਲ ਜੁੜ ਕੇ ਆਉਣ ਵਾਲੇ ਸਮੇਂ ’ਚ ਵੀ ਆਪਣੇ ਹੱਕਾਂ ਅਤੇ ਜਾਇਜ਼ ਮੰਗਾਂ ਲਈ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ। ਇਸ ਮੌਕੇ ਸਾਰੇ ਕਰਮਚਾਰੀਆਂ ਨੇ ਰਾਜੇਸ਼ ਚੌਧਰੀ ਅਤੇ ਬੀਐੱਮਐੱਸ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।