ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲ ਕੇ ਹੀ ਰਾਸ਼ਟਰ ਦੀ ਸਿਰਜਣਾ ਸੰਭਵ: ਡਾ. ਸੁਭਾਸ਼ ਸ਼ਰਮਾ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲ ਕੇ ਹੀ ਮਜ਼ਬੂਤ ਸਮਾਜ ਅਤੇ ਰਾਸ਼ਟਰ ਦੀ ਸਿਰਜਣਾ ਸੰਭਵ: ਡਾ. ਸੁਭਾਸ਼ ਸ਼ਰਮਾ
Publish Date: Sun, 18 Oct 2026 05:40 PM (IST)
Updated Date: Sun, 18 Oct 2026 05:42 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ :ਸ਼੍ਰੀ ਵਰੁਣ ਦੇਵ ਡਰਾਮਾਟ੍ਰਿਕ ਕਲੱਬ ਵੱਲੋਂ ਕਰਵਾਏ ਜਾ ਰਹੇ ਰਾਮਲੀਲਾ ਸਮਾਗਮ ’ਚ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਦੇ ਚਰਨਾਂ ’ਚ ਨਮਨ ਕਰਦਿਆਂ ਸਮੂਹ ਇਲਾਕਾ ਨਿਵਾਸੀਆਂ ਦੀ ਸੁੱਖ-ਸਮ੍ਰਿੱਧੀ ਅਤੇ ਭਲਾਈ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਦਿਲਬਾਗ ਪਰਮਾਰ, ਵਿਕਰਾਂਤ ਪਰਮਾਰ, ਹਰਮਨ ਪ੍ਰਿੰਸ, ਕਰਨ ਵਰਮਾ, ਕਮਲ ਘਈ, ਪਾਰਥ ਮਿੱਤਲ, ਅਨਿਲ ਸ਼ਰਮਾ ਬਾਬੂ ਜੀ, ਸੁਭਾਸ਼ ਚੰਦਰ ਸਮੇਤ ਕਈ ਪਤਵੰਤੇ, ਪ੍ਰਬੰਧਕ, ਕਲਾਕਾਰ ਅਤੇ ਸ਼ਰਧਾਲੂ ਹਾਜ਼ਰ ਸਨ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਜੀਵਨ ਮਰਿਆਦਾ, ਸੱਚਾਈ, ਤਿਆਗ, ਫ਼ਰਜ਼ਾਂ ਪ੍ਰਤੀ ਸਮਰਪਣ, ਨਿਆਂ ਅਤੇ ਆਦਰਸ਼ ਸ਼ਾਸਨ ਦੀ ਬੇਮਿਸਾਲ ਮਿਸਾਲ ਹੈ। ਭਗਵਾਨ ਸ਼੍ਰੀ ਰਾਮ ਨੇ ਆਪਣੇ ਜੀਵਨ ਰਾਹੀਂ ਸਿਖਾਇਆ ਕਿ ਹਾਲਾਤ ਭਾਵੇਂ ਕਿੰਨੇ ਵੀ ਔਖੇ ਕਿਉਂ ਨਾ ਹੋਣ, ਮਨੁੱਖ ਨੂੰ ਹਮੇਸ਼ਾ ਸੱਚ ਅਤੇ ਧਰਮ ਦੇ ਰਸਤੇ ’ਤੇ ਚੱਲਣਾ ਚਾਹੀਦਾ ਹੈ। ਹੈ। ਉਨ੍ਹਾਂ ਸ਼੍ਰੀ ਵਰੁਣ ਦੇਵ ਡਰਾਮੈਟਿਕ ਕਲੱਬ ਦੇ ਸਮੂਹ ਅਹੁਦੇਦਾਰਾਂ, ਪ੍ਰਬੰਧਕਾਂ ਅਤੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਮਲੀਲਾ ਵਰਗੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣਾ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਅਹਿਮ ਜਿੰਮੇਵਾਰੀ ਹੈ। ਅਜਿਹੇ ਉਪਰਾਲਿਆਂ ਨਾਲ ਸਮਾਜਿਕ ਏਕਤਾ, ਧਾਰਮਿਕ ਆਸਥਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਮਿਲਦੀ ਹੈ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ’ਚ ਅਪਣਾਉਣ, ਸਮਾਜ ’ਚ ਸਦਭਾਵਨਾ ਬਣਾਈ ਰੱਖਣ ਅਤੇ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਸੰਭਾਲ ’ਚ ਯੋਗਦਾਨ ਪਾਉਣ। ਸਮਾਗਮ ਦੌਰਾਨ ਹਾਜ਼ਰ ਸ਼ਰਧਾਲੂਆਂ ਨੇ ਰਾਮਲੀਲਾ ਦਾ ਆਨੰਦ ਮਾਣਿਆ ਅਤੇ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ।