ਖੇਡਾਂ ਪੰਜਾਬ ਦੀ ਰੂਹ, ਨੌਜਵਾਨਾਂ ਨੂੰ ਪੂਰੀਆਂ ਸਹੂਲਤਾਂ ਦੇਣਾ ਪੰਜਾਬ ਸਾਂਝੀਵਾਲਤਾ ਦਲ ਦਾ ਮਿਸ਼ਨ : ਗੌਰਵ ਰਾਣਾ ਖੇਡਾਂ ਪੰਜਾਬ ਦੀ ਰੂਹ, ਨੌਜਵਾਨਾਂ ਨੂੰ ਪੂਰੀਆਂ ਸਹੂਲਤਾਂ ਦੇਣਾ ਪੰਜਾਬ ਸਾਂਝੀਵਾਲਤਾ ਦਲ ਦਾ ਮਿਸ਼ਨ: ਗੌਰਵ ਰਾਣਾ
Publish Date: Sun, 18 Oct 2026 04:44 PM (IST)
Updated Date: Sun, 18 Oct 2026 04:45 PM (IST)
ਪੱਤਰ ਪ੍ਰੇਰਕ , ਪੰਜਾਬੀ ਜਾਗਰਣ, ਨੂਰਪੁਰ ਬੇਦੀ: ਯੂਥ ਫੁਟਬਾਲ ਕਲੱਬ ਮੋਠਾਪੁਰ ਵੱਲੋਂ ਕਰਵਾਏ ਜਾ ਰਹੇ ਨਾਈਟ ਫੁੱਟਬਾਲ ਟੂਰਨਾਮੈਂਟ ਦੌਰਾਨ ਪੰਜਾਬ ਮੋਰਚਾ ਦੇ ਕਨਵੀਨਰ ਅਤੇ ਪੰਜਾਬ ਸਾਂਝੀਵਾਲਤਾ ਦਲ ਦੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਗੌਰਵ ਰਾਣਾ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਗੌਰਵ ਰਾਣਾ ਨੇ ਕਿਹਾ ਕਿ ਖੇਡਾਂ ਪੰਜਾਬ ਦੀ ਰੂਹ ਹਨ ਅਤੇ ਤੰਦਰੁਸਤ ਨੌਜਵਾਨ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਹਨ। ਪੰਜਾਬ ਦੀਆਂ ਰਵਾਇਤੀ ਖੇਡਾਂ ਦੇ ਨਾਲ-ਨਾਲ ਫੁਟਬਾਲ ਵਰਗੀਆਂ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨੌਜਵਾਨਾਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕਰਨਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾਉਣ ਲਈ ਖੇਡ ਅਕੈਡਮੀਆਂ ਸਥਾਪਿਤ ਕਰਨਾ ਵੀ ਸਾਡੀ ਸਾਰੇ ਦੀ ਜਿੰਮੇਦਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਾਂਝੀਵਾਲਤਾ ਦਲ ਵੱਲੋਂ ਨੌਜਵਾਨਾਂ ਦੇ ਖੇਡ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸ ਮਕਸਦ ਲਈ ਪੰਜਾਬ ਦੇ ਨੌਜਵਾਨਾਂ ਵਾਸਤੇ ਖੇਡਾਂ ਨਾਲ ਸਬੰਧਤ ਲਿਖਤੀ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਬਿਹਤਰ ਮੌਕੇ ਮਿਲ ਸਕਣ। ਇਸ ਦੌਰਾਨ ਸਰਪੰਚ ਰਣਜੀਤ ਸਿੰਘ ਮੋਠਾਪੁਰ, ਸੋਹਣ ਸਿੰਘ ਮੋਠਾਪੁਰ, ਸਾਬਕਾ ਸਰਪੰਚ ਗੁਰਮੀਤ ਸਿੰਘ, ਪਿੰਦਰ ਸਿੰਘ ਅਤੇ ਸਮੇਤ ਸਮੂਹ ਨਗਰ ਨਿਵਾਸੀਆਂ ਵੱਲੋਂ ਗੌਰਵ ਰਾਣਾ ਅਤੇ ਉਨ੍ਹਾਂ ਨਾਲ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤਾ ਗਿਆ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਥੇ ਸੋਹਨ ਸਿੰਘ ਰਮਨ ਕੁਮਾਰ ਸਿਮਰਨ ਗਿੱਲ ਜਸਵੰਤ ਸਿੰਘ ਹਰਦੀਪ ਸਿੰਘ ਕੋਚ ਪਰਮਿੰਦਰ ਸਿੰਘ ਪੰਮੂ ਸੁਖਵਿੰਦਰ ਸਿੰਘ ਪਰਮਿੰਦਰ ਸਿੰਘ ਅਮਨਦੀਪ ਸਿੰਘ ਹਰਨੇਕ ਸਿੰਘ ਪਟਵਾਰੀ ਸਮੇਤ ਅਮਰੀਕ ਸਿੰਘ, ਬਲਵੀਰ ਖਾਨ, ਕ੍ਰਿਸ਼ਨ ਕੁਮਾਰ, ਸੱਤੂ ਸਿੰਘ, ਪਵਨ ਕੁਮਾਰ ਆਜਮਪੁਰ, ਹਰਪ੍ਰੀਤ ਸਿੰਘ, ਸੂਬੇਦਾਰ ਰੋਸ਼ਨ ਲਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।