ਸ਼੍ਰੀ ਸਨਾਤਨ ਧਰਮ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਲੈਮਰਿਨ ਯੂਨੀਵਰਸਿਟੀ ਵਿੱਚ ਹੋਏ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
Publish Date: Sun, 18 Oct 2026 04:12 PM (IST)
Updated Date: Sun, 18 Oct 2026 04:15 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ਼੍ਰੀ ਸਨਾਤਨ ਧਰਮ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਲੈਮਰਿਨ ਯੂਨੀਵਰਸਿਟੀ ’ਚ ਹੋਏ ਮੁਕਾਬਲਿਆਂ ’ਚ ਵਿਸ਼ੇਸ਼ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਲੈਮਰਿਨ ਯੂਨੀਵਰਸਿਟੀ ’ਚ ਸ਼ੁੱਕਰਵਾਰ ਨੂੰ ਡਾਂਸ, ਤਬਲਾ ਵਜਾਉਣ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ’ਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ । ਇਸ ’ਚ ਤਬਲਾ ਵਾਦਕ ਸੱਤਵੀਂ ਸ਼੍ਰੇਣੀ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਗੋਲਡ ਮੈਡਲ ਜਿੱਤਿਆ ਅਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਤਲਵਿੰਦਰ ਸਿੰਘ ਨੇ ਸਿਲਵਰ ਦਾ ਤਮਗਾ ਜਿੱਤਿਆ ਅਤੇ ਡਾਂਸ ’ਚ ਭਾਗੀਦਾਰੀ ਵਿਦਿਆਰਥਣਾਂ ਨੂੰ ਵੀ ਟਰਾਫੀ ਦੇ ਕੇ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ ਤੇ ਸਮੂਹ ਪ੍ਰਬੰਧਕੀ ਕਮੇਟੀ ਵੱਲੋਂ ਜਿੱਤ ਪ੍ਰਾਪਤ ਕਰਕੇ ਆਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਦਿਆਰਥੀਆਂ ਨੂੰ ਅਤੇ ਸਮੂਹ ਅਧਿਆਪਕ ਵਰਗ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਰਾਣੀ ਨੇ ਵੀ ਸਕੂਲ ਦੇ ਸਮੂਹ ਅਧਿਆਪਕ ਵਰਗ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆ। ਉਨਾਂ ਨੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਵਿਦਿਆਰਥੀ ਇਸੇ ਤਰ੍ਹਾਂ ਹੀ ਆਪਣੇ ਜੀਵਨ ’ਚ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਰਹਿਣ ਅਤੇ ਆਪਣੇ ਜੀਵਨ ’ਚ ਅੱਗੇ ਵਧਦੇ ਰਹਿਣ। ਉਨ੍ਹਾਂ ਸਮੂਹ ਅਧਿਆਪਕ ਵਰਗ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਸ ’ਚ ਸਕੂਲ ਦੇ ਸਮੂਹ ਅਧਿਆਪਕ ਵਰਗ ਦਾ ਅਹਿਮ ਰੋਲ ਹੈ। ਇਸ ਮੌਕੇ ਸਕੂਲ ਵੱਲੋਂ ਜਿੱਤ ਪ੍ਰਾਪਤ ਕਰਕੇ ਆਏ ਹੋਏ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਸਕੂਲ ਦੇ ਸਮੂਹ ਅਧਿਆਪਕ ਵਰਗ ਵੱਲੋਂ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਸੁਨੀਤਾ, ਆਰਤੀ ਸ਼ਰਮਾ, ਸੰਗੀਤਾ, ਆਰਤੀ, ਨੈਨਾ, ਪਰਮਿੰਦਰ, ਸੁਰਿੰਦਰ, ਰਵਿੰਦਰ, ਆਰਤੀ, ਪੂਨਮ , ਆਂਚਲ, ਕ੍ਰਿਤੀਕਾ, ਸੋਨੀਆ, ਸ਼ਵੇਤਾ, ਹਿਮਾਨੀ, ਮਮਤਾ ਹਾਜ਼ਰ ਸਨ।