ਵਿਦਿਆਰਥੀਆਂ ਨੇ ਯੁਵਾ ਕੌਸ਼ਲ ਉਤਸਵ ’ਚ ਮਾਰੀਆਂ ਮੱਲਾਂ ਸਰਕਾਰੀ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਯੁਵਾ ਕੌਸ਼ਲ ਉਤਸਵ ’ਚ ਮਾਰੀਆਂ ਮੱਲਾਂ
Publish Date: Sun, 18 Oct 2026 03:55 PM (IST)
Updated Date: Sun, 18 Oct 2026 03:57 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ, ਰੂਪਨਗਰ ਵਿਖੇ ਕਰਵਾਏ ਗਏ ਯੁਵਾ ਕੌਸ਼ਲ ਉਤਸਵ-2026 ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ’ਚ ਤਿੰਨ ਸਥਾਨ ਹਾਸਲ ਕੀਤੇ। ਸਕੂਲ ਦੇ ਵਿਦਿਆਰਥੀਆਂ ਨੇ ਨਾਟਕ ਮੁਕਾਬਲੇ ’ਚ ਪਹਿਲਾ, ਸਕਿੱਟ ਮੁਕਾਬਲੇ ’ਚ ਦੂਜਾ ਅਤੇ ਡਾਂਸ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਇਹ ਪ੍ਰਾਪਤੀ ਸਕੂਲ ਦੇ ਪ੍ਰਿੰਸੀਪਲ ਪਾਖਰ ਸਿੰਘ ਦੀ ਰਹਿਨੁਮਾਈ ਅਤੇ ਗਾਈਡ ਅਧਿਆਪਕਾਂ ਮੈਡਮ ਸੁਮਨ ਦੇਵੀ ਤੇ ਮਾਸਟਰ ਦਵਿੰਦਰ ਬਾਲੇਵਾਲ ਦੀ ਅਗਵਾਈ ਹੇਠ ਸੰਭਵ ਹੋਈ। ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਲੇ ਨਾਟਕ ‘ਮਾਂ ਦੀ ਆਵਾਜ਼’ ਰਾਹੀਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੋਸ਼ਲ ਮੀਡੀਆ ਵਿਸ਼ੇ ’ਤੇ ਆਧਾਰਿਤ ਸਕਿੱਟ ’ਚ ਦੂਜਾ ਅਤੇ ਡਾਂਸ ਮੁਕਾਬਲੇ ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਸਕੂਲ ’ਚ ਖੁਸ਼ੀ ਦੀ ਲਹਿਰ ਹੈ। ਯੂਨੀਵਰਸਿਟੀ ਦੇ ਚਾਂਸਲਰ ਨਿਰਮਲ ਸਿੰਘ ਰਿਆਤ, ਪੀਵੀਸੀ ਏ.ਐੱਸ. ਚਾਵਲਾ, ਵੀਸੀ ਬੀ.ਐੱਸ. ਸਤਿਆਲ, ਈਵੈਂਟ ਕੋਆਰਡੀਨੇਟਰ ਆਸ਼ੂਤੋਸ਼ ਸ਼ਰਮਾ, ਕਲਚਰਲ ਕੋਆਰਡੀਨੇਟਰ ਡਾ. ਰਜਿੰਦਰ ਕੌਰ ਗਿੱਲ, ਐਡਮਿਸ਼ਨ ਕੋਆਰਡੀਨੇਟਰ ਬਾਲ ਕਿਸ਼ਨ ਅਤੇ ਅਸਿਸਟੈਂਟ ਲਾਇਬ੍ਰੇਰੀਅਨ ਰਾਜਪਾਲ ਸਿੰਘ ਸਮੇਤ ਹੋਰ ਯੂਨੀਵਰਸਿਟੀ ਸਟਾਫ਼ ਨੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਗਾਈਡ ਅਧਿਆਪਕਾਂ ਦੀ ਮਿਹਨਤ ਅਤੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ।ਸਕੂਲ ਦੀ ਇਸ ਪ੍ਰਾਪਤੀ ਨੂੰ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਅਗਵਾਈ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ’ਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਇਸ ਮੌਕੇ ਗਾਈਡ ਅਧਿਆਪਕਾਂ ਮੈਡਮ ਸੁਮਨ ਦੇਵੀ, ਰਾਮ ਪਾਲ, ਭੁਵਨੇਸ਼ ਰਾਣਾ, ਮਨਪ੍ਰੀਤ ਸਿੰਘ, ਮਾਸਟਰ ਦਵਿੰਦਰ ਬਾਲੇਵਾਲ, ਮੈਡਮ ਆਰਤੀ, ਮੈਡਮ ਮਨੀਸ਼ਾ ਅਤੇ ਸੂਬੇਦਾਰ ਬਲਵੰਤ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।