ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਮਾਂ ਦੁਰਗਾ ਦੇਵੀ ਅਸ਼ਟਮੀ ਮਨਾਈ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਮਾਂ ਦੁਰਗਾ ਦੇਵੀ ਅਸ਼ਟਮੀ ਮਨਾਈ
Publish Date: Sat, 17 Oct 2026 05:25 PM (IST)
Updated Date: Sat, 17 Oct 2026 05:27 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਅੱਜ ਸ਼੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਮਾਂ ਦੁਰਗਾ ਦੇਵੀ ਅਸ਼ਟਮੀ ਮਨਾਈ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਂ ਦੁਰਗਾ ਦੇਵੀ ਦੇ ਬਹੁਤ ਸੋਹਣੇ ਭਜਨ ਗਾਏ ਗਏ ਅਤੇ ਮਾਂ ਦੁਰਗਾ ਦੇਵੀ ਦੀ ਉਸਤਤ ਕੀਤੀ ਗਈ। ਸਕੂਲ ਦੇ ਸਮੂਹ ਅਧਿਆਪਕ ਵਰਗ ਵੱਲੋਂ ਮਾਂ ਦੁਰਗਾ ਦੇਵੀ ਦੀ ਜੋਤੀ ਜਗਾ ਕੇ ਮਾਂ ਦੁਰਗਾ ਦੇਵੀ ਦੀ ਆਰਤੀ ਕੀਤੀ ਗਈ ਅਤੇ ਸਕੂਲ ਦੀਆਂ ਵਿਦਿਆਰਥਣਾਂ ਉਸ ਸਮੇਂ ਦੇਵੀਆਂ ਦਾ ਰੂਪ ਲੱਗ ਰਹੀਆਂ ਸਨ, ਦਾ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਸਕੂਲ ਦੀ ਅਧਿਆਪਕਾ ਜੋਤੀ ਜਸਵਾਲ ਵੱਲੋਂ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਕਿ ਅਸ਼ਟਮੀ ਮਨਾਉਣ ਦਾ ਕੀ ਮਹੱਤਵ ਹੈ। ਉਨ੍ਹਾਂ ਵੱਲੋਂ ਸਾਰੀਆਂ ਦੇਵੀਆਂ ਬਾਰੇ ਅਤੇ ਉਨ੍ਹਾਂ ਦੇ ਜੀਵਨ ਸੰਗ੍ਰਹਿ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਗਿਆ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਰਾਣੀ ਵੱਲੋਂ ਮਾਂ ਦੁਰਗਾ ਦੇਵੀ ਦੇ ਜੀਵਨ ਬਾਰੇ ਉਨਾਂ ਦੀ ਸ਼ਕਤੀ ਦੇ ਚਾਨਣਾ ਪਾਉਂਦੇ ਹੋਏ ਦੱਸਿਆ ਮਾਂ ਦੁਰਗਾ ਦੇਵੀ ਨੇ ਕਿਸ ਤਰ੍ਹਾਂ ਕਲਯੁਗ ਦੇ ਰਾਕਸ਼ਾਂ ਨੂੰ ਮਾਰ ਕੇ ਬਦੀ ਉੱਤੇ ਨੇਕੀ ਦੀ ਜਿੱਤ ਪ੍ਰਾਪਤ ਕੀਤੀ ਸੀ ਅਤੇ ਰਾਕਸ਼ਾਂ ਦੇ ਰਾਜਿਆਂ ਸੁੰਭ ਅਤੇ ਨਿਸੁੰਭ ਨੂੰ ਮਾਰ ਕੇ ਜਮਦੂਤਾਂ ਦੇ ਦੇਸ਼ ਭੇਜ ਦਿੱਤਾ ਅਤੇ ਇੰਦਰ ਨੂੰ ਰਾਜ ਤਿਲਕ ਲਈ ਬੁਲਾਇਆ ਗਿਆ। ਰਾਜੇ ਇੰਦਰ ਦੇ ਸਿਰ ਉੱਪਰ ਰਾਜ ਛਤਰ ਝੁਲਾਇਆ ਗਿਆ। ਇਸ ਤਰ੍ਹਾਂ ਜਗਤ ਮਾਤਾ ਦੁਰਗਾ ਦੇਵੀ ਦਾ ਜਸ 14 ਲੋਕਾਂ ’ਚ ਗਾਇਆ ਗਿਆ ਇਸ ਮੌਕੇ ਉਨ੍ਹਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਕਿਹਾ ਮਾਤਾ ਦੁਰਗਾ ਦੇਵੀ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਵਿਦਿਆਰਥੀਆਂ ਤੇ ਬਣਿਆ ਰਹੇ। ਇਸ ਮੌਕੇ ’ਤੇ ਸਕੂਲ ਦੀ ਮੁੱਖ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ, ਸੁਧੀਰ ਸ਼ਰਮਾ, ਸੰਦੀਪ ਸ਼ਰਮਾ, ਸਤਪਾਲ ਸੱਤੀ, ਨਵੀਨਪੁਰੀ, ਸਕੂਲ ਦਾ ਸਮੂਹ ਅਧਿਆਪਕ ਵਰਗ ਸੁਨੀਤਾ, ਸੰਗੀਤਾ, ਪੂਨਮ, ਆਰਤੀ, ਪਰਮਿੰਦਰ, ਸੁਰਿੰਦਰ, ਨੈਨਾ, ਹਿਮਾਨੀ, ਕ੍ਰਿਤੀਕਾ, ਮਮਤਾ, ਸੋਨੀਆ, ਅੰਚਲ, ਰਵਿੰਦਰ, ਆਰਤੀ, ਸਵੇਤਾ ਹਾਜ਼ਰ ਸਨ ।