ਕਾਮਰੇਡ ਬੇਅੰਤ ਸਿੰਘ ਢਾਹੇ ਦੇ ਪੁੱਤਰ ਮੋਹਣ ਸਿੰਘ ਦਾ ਹੋਇਆ ਅੰਤਿਮ ਦਾਹ ਸੰਸਕਾਰ ਕਾਮਰੇਡ ਬੇਅੰਤ ਸਿੰਘ ਢਾਹੇ ਦੇ ਪੁੱਤਰ ਮੋਹਣ ਸਿੰਘ ਦਾ ਹੋਇਆ ਅੰਤਿਮ ਦਾਹ ਸੰਸਕਾਰ
Publish Date: Thu, 15 Oct 2026 05:34 PM (IST)
Updated Date: Thu, 15 Oct 2026 05:36 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਸੀਪੀਆਈਐਮ ਦੇ ਪੁਰਾਣੇ ਸਾਥੀ ਬੇਅੰਤ ਸਿੰਘ ਢਾਹੇ ਦੇ ਪੁੱਤਰ ਮੋਹਨ ਸਿੰਘ 63 ਦਾ ਅੱਜ ਅੰਤਿਮ ਦਾਹ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ’ਚ ਕਰ ਦਿੱਤਾ ਗਿਆ। ਉਸ ਦੀ ਮੌਤ ਨਾਲ ਭਾਰੀ ਘਾਟਾ ਪਿਆ। ਉਹ ਪਿਛਲੇ ਲੰਬੇ ਸਮੇਂ ਤੋਂ ਲਿਵਰ ਦੇ ਖ਼ਰਾਬ ਹੋਣ ਕਾਰਨ ਬਿਮਾਰ ਚੱਲੇ ਆ ਰਹੇ ਸਨ। ਬੀਤੇ ਕੱਲ ਸ਼ਾਮੀ ਚਾਰ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਅੰਤਿਮ ਦਾਹ ਸੰਸਕਾਰ ’ਚ ਜਥੇਦਾਰ ਮੋਹਨ ਸਿੰਘ ਢਾਹੇ, ਸੀਪੀਆਈਐਮ ਦੇ ਜਿਲ੍ਹਾਂ ਸਕੱਤਰੇਤ ਮੈਂਬਰ ਕਾਮਰੇਡ ਸੁਰਜੀਤ ਸਿੰਘ ਢੇਰ ਇੰਸਪੈਕਟਰ ਸਰਬਜੀਤ ਸਿੰਘ ਕੁਲਗਰਾ, ਐਸਆਈ ਨਰਿੰਦਰ ਸਿੰਘ ਬਜਰੂੜ, ਹਰਮਿੰਦਰ ਸਿੰਘ ਕੁਲਗਰਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਸਪਾਲ ਸਿੰਘ ਢਾਹੇ ਸਰਪੰਚ,ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਹਰਮਿੰਦਰ ਸਿੰਘ, ਸਾਬਕਾ ਸਰਪੰਚ ਹਰਮਿੰਦਰਪਾਲ ਸਿੰਘ, ਸੈਕਟਰੀ ਮੁਖਤਿਆਰ ਸਿੰਘ,ਕਰਨੈਲ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਸੁੱਖਾ ਭੁੱਲਰ, ਹਰਪ੍ਰੀਤ ਸਿੰਘ ਕੁਲਗਰਾ, ਕੁਲਵੰਤ ਸਿੰਘ ਭੁੱਲਰ, ਯਾਦਵਿੰਦਰ ਸਿੰਘ ਕੁਲਗਰਾ, ਠੇਕੇਦਾਰ ਬਲਜਿੰਦਰ ਸਿੰਘ, ਭੁਪਿੰਦਰ ਸਿੰਘ , ਗੁਰਬਖਸ਼ ਸਿੰਘ ਵੜੈਚ ਸਮੇਤ ਰਿਸ਼ਤੇਦਾਰ ਮਿੱਤਰ ਸੱਜਣ ਵੱਡੀ ਗਿਣਤੀ ’ਚ ਹਾਜ਼ਰ ਹੋਏ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮੋਹਨ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ, ਦੋ ਪੁੱਤਰਾਂ, ਧੀ ਸਮੇਤ ਹੱਸਦਾ-ਵੱਸਦਾ ਵੱਡਾ ਪਰਿਵਾਰ ਛੱਡ ਗਿਆ। ਕੈਪਸ਼ਨ: ਮੋਹਣ ਸਿੰਘ ਦੀ ਫਾਇਲ ਫੋਟੋ ।