- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜ ਰਫਤਾਰ ਵਾਹਨ ਦੀ ਲਪੇਟ ਵਿੱਚ ਆ ਜਾਣ ਕਰਕੇ ਸੜਕ ਹਾਦਸੇ ਵਿੱਚ ਐਕਟੀਵਾ ਸਵਾਰ ਦੀ ਮੌਤ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਬੀਤੀ ਸ਼ਾਮ ਸ਼੍ਰੀ ਕੀਰਤਪੁਰ ਸਾਹਿਬ ਨੰਗਲ ਮੁੱਖ ਮਾਰਗ ’ਤੇ ਪਿੰਡ ਨੱਕੀਆਂ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ ਇੱਕ ਐਕਟੀਵਾ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਉਮਰ 32 ਸਾਲ ਪੁੱਤਰ ਕਰਮ ਚੰਦ ਵਾਸੀ ਝੱਜਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾਂ ਰੂਪਨਗਰ ਨੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੈਂ ਤੇ ਮੇਰਾ ਸਾਲਾ ਓਮ ਪ੍ਰਕਾਸ਼ ਉਮਰ 40 ਸਾਲ ਜੋ ਕਿ ਮੱਖਣ ਸ਼ਾਹ ਲੁਬਾਣਾ ਭਵਨ ਸੈਕਟਰ 30 ਬੀ ਚੰਡੀਗੜ੍ਹ ਵਿਖੇ ਕੰਟੀਨ ਦਾ ਕੰਮ ਕਰਦਾ ਹੈ, ਬੀਤੀ ਸ਼ਾਮ ਅਸੀਂ ਦੋਵੇਂ ਆਪਣੇ ਆਪਣੇ ਵਹੀਕਲਾਂ ’ਤੇ ਚੰਡੀਗੜ੍ਹ ਤੋਂ ਆਪਣੇ ਘਰ ਜਾ ਰਹੇ ਸੀ। ਜਦੋਂ ਅਸੀਂ ਮੁੱਖ ਮਾਰਗ ’ਤੇ ਕਰੀਬ 6 ਵਜੇ ਨੱਕੀਆਂ ਨਜ਼ਦੀਕ ਪਹੁੰਚੇ ਤਾਂ ਇੱਕ ਕਾਲੇ ਰੰਗ ਦੀ ਤੇਜ਼ ਰਫਤਾਰ ਕਾਰ ਜਿਸ ਨੇ ਮੇਰੇ ਤੋਂ ਪਾਸ ਲੈ ਕੇ ਮੇਰੇ ਅੱਗੇ ਜਾ ਰਹੇ ਮੇਰੇ ਸਾਲੇ ਦੀ ਐਕਟਿਵਾ ਨੰਬਰ ਪੀ, ਬੀ 02 ਬੀ,ਯੂ 7922 ਨੂੰ ਲਾਪਰਵਾਹੀ ਨਾਲ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਓਮ ਪ੍ਰਕਾਸ਼ ਸੜਕ ਦੇ ਸੱਜੇ ਪਾਸੇ ਡਿੱਗ ਗਿਆ ਅਤੇ ਪਿੱਛੋਂ ਆ ਰਹੇ ਕੈਂਟਰ ਟਰੱਕ ਜਿਸ ਤੇ ਤਰਪਾਲ ਪਾਈ ਹੋਈ ਸੀ ਉਸ ਦਾ ਟਾਇਰ ਮੇਰੇ ਸਾਲੇ ਓਮ ਪ੍ਰਕਾਸ਼ ਦੇ ਸਿਰ ਉੱਤੋਂ ਲੰਘ ਗਿਆ ਅਤੇ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।