ਪੀਜੀਆਈ ਲੰਗਰ ਲੋੜਵੰਦ ਸੇਵਾ ਮਿਸ਼ਨ ਵੱਲੋਂ ਦਵਾਈਆਂ ਤੇ ਰਾਸ਼ਨ ਭੇਟ ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਵੱਲੋਂ ਜਰੂਰਤਮੰਦਾਂ ਨੂੰ ਦਵਾਈਆਂ ’ਤੇ ਰਾਸ਼ਨ ਭੇਟ
Publish Date: Wed, 14 Oct 2026 04:32 PM (IST)
Updated Date: Wed, 14 Oct 2026 04:36 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰਬੇਦੀ ਦੇ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਚਲ ਰਹੀਆਂ ਸਮਾਜਿਕ ਸੇਵਾਵਾਂ ਦੀ ਲੜੀ ਤਹਿਤ ਅੱਜ ਖੇਤਰ ਦੇ ਕਈ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਅਤੇ ਰਾਸ਼ਨ ਸਮੱਗਰੀ ਭੇਟ ਕੀਤੀ ਗਈ। ਜ਼ਿਕਰਯੋਗ ਹੈ ਕਿ ਮਿਸ਼ਨ ਦੇ ਸੇਵਾਦਾਰ ਪਿਛਲੇ ਲਗਭਗ 8 ਸਾਲਾਂ ਤੋਂ ਹਰ ਮਹੀਨੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰ ਸੇਵਾ ਭੇਜਣ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਦੇ ਕੰਮ ਲਗਾਤਾਰ ਕਰ ਰਹੇ ਹਨ। ਇਸੇ ਕੜੀ ਤਹਿਤ ਅੱਜ ਸੇਵਾਦਾਰਾਂ ਨੇ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਹਾਇਤਾ ਪ੍ਰਦਾਨ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਮਾਜਸੇਵੀ ਰਾਜੀਵ ਮਾਲੀਆ ਤੇ ਪ੍ਰਿੰਸੀਪਲ ਪਾਖਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਸੰਸਥਾ ਦੀ ਤਰਫੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਦਵਾਈਆਂ ਭੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜਿਸ ਕਰਕੇ ਸੰਗਤਾਂ ਸੰਸਥਾ ਨੂੰ ਇਸ ਨੇਕ ਕਾਰਜ ਲਈ ਖੁੱਲ੍ਹ ਕੇ ਆਰਥਿਕ ਸਹਿਯੋਗ ਦੇਣ। ਮਿਸ਼ਨ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਚ ਵੀ ਸੰਗਤ ਦੇ ਸਹਿਯੋਗ ਨਾਲ ਅਜਿਹੇ ਨੇਕ ਕੰਮ ਜਾਰੀ ਰੱਖੇ ਜਾਣਗੇ। ਇਸ ਮੌਕੇ ਰੂਬੀ ਭੁੱਲਰ, ਜਸ਼ਨ ਭੱਗਲ, ਖੁਸ਼ਹਾਲ ਕਾਲਾ, ਬਿੱਲਾ ਅਸਮਾਨਪੁਰ, ਪਵਨ, ਲਵਪ੍ਰੀਤ, ਜਸਪ੍ਰੀਤ ਰਾਏਪੁਰ, ਓਂਕਾਰ ਰੋਬਿਨ, ਮਾ. ਗੁਰਦਿਆਲ ਸਿੰਘ, ਜੈਵੀਰ ਸਿੰਘ, ਅਰਸ਼ਦੀਪ, ਰਮਨ ਮੋਠਾਪੁਰ, ਲਾਲ ਸਿੰਘ, ਬਾਦਲ, ਬਲਦੇਵ, ਸਤਪਾਲ ਆਦਿ ਸੇਵਾਦਾਰ ਹਾਜ਼ਰ ਸਨ।