- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰਪੁਰਬੇਦੀ ਵਿਖੇ ਨੰਨੇ ਬੱਚੇ ਲਵਿਤ ਸ਼ਾਰਧਾ ਨੇ ਕੀਤਾ ਰਾਮਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ

ਨੰਨੇ ਬੱਚੇ ਲਵਿਤ ਸ਼ਾਰਧਾ ਨੇ ਕੀਤਾ ਤੀਜੀ ਨਾਈਟ ਦਾ ਉਦਘਾਟਨ
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਰਾਮਲੀਲਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਤੀਜੀ ਨਾਈਟ ਦਾ ਉਦਘਾਟਨ ਨੰਨੇ ਬੱਚੇ ਲਵਿਤ ਸ਼ਾਰਧਾ ਵੱਲੋਂ ਕੀਤਾ ਗਿਆ। ਇਸ ਮੌਕੇ ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤ ਸੰਦੀਪ ਦੀਵਾਨ ਵਿਸ਼ੇਸ਼ ਤੌਰ ’ਤੇ ਪਹੁੰਚੇ।
ਰਾਮਲੀਲਾ ਦੀ ਤੀਜੀ ਨਾਈਟ ਦੌਰਾਨ ਸੀਤਾ ਸਵੰਬਰ ਅਤੇ ਰਾਵਣ ਦਰਬਾਰ ਦੇ ਦ੍ਰਿਸ਼ਾਂ ਦਾ ਸਫਲਤਾਪੂਰਵਕ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੇ ਪ੍ਰਭਾਵਸ਼ਾਲੀ ਅਭਿਨੈ ਰਾਹੀਂ ਧਾਰਮਿਕ ਪ੍ਰਸੰਗਾਂ ਨੂੰ ਜੀਵੰਤ ਕੀਤਾ ਅਤੇ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸੀਤਾ ਸਵੰਬਰ ਦੇ ਦ੍ਰਿਸ਼ ’ਚ ਸ੍ਰੀ ਰਾਮ ਵੱਲੋਂ ਧਨੁਸ਼ ਤੋੜਨ ਅਤੇ ਮਾਤਾ ਸੀਤਾ ਵੱਲੋਂ ਉਨ੍ਹਾਂ ਨੂੰ ਜੈਮਾਲਾ ਪਹਿਨਾਉਣ ਦਾ ਪ੍ਰਸੰਗ ਖਿੱਚ ਦਾ ਕੇਂਦਰ ਰਿਹਾ। ਇਸ ਦੇ ਨਾਲ ਹੀ ਰਾਵਣ ਦਰਬਾਰ ਦੇ ਦ੍ਰਿਸ਼ ਨੂੰ ਵੀ ਕਲਾਕਾਰਾਂ ਨੇ ਬਾਖੂਬੀ ਪੇਸ਼ ਕੀਤਾ।
ਇਸ ਮੌਕੇ ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤ ਸੰਦੀਪ ਦੀਵਾਨ ਨੇ ਕਿਹਾ ਕਿ ਰਾਮਲੀਲਾ ਸਾਡੀ ਧਾਰਮਿਕ ਵਿਰਾਸਤ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ ਅਤੇ ਬੁਰਾਈ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੰਦਾ ਹੈ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਮਾਸਟਰ ਰਜਨੀਸ਼ ਸ਼ਰਮਾ ਨੇ ਰਾਜਾ ਜਨਕ, ਰਾਜੇਸ਼ ਸ਼ਰਮਾ ਨੇ ਸ੍ਰੀ ਰਾਮ, ਡਾ. ਓਕਾਰੇਸ਼ਵਰ ਸ਼ਰਮਾ ਨੇ ਲਕਸ਼ਮਣ, ਸ਼ਿਵ ਕੁਮਾਰ ਕੁੰਦਰਾ ਨੇ ਵਿਸ਼ਵਾਮਿੱਤਰ ਅਤੇ ਕੁਮਾਰ ਵਿਸ਼ਵਾਸ ਨੇ ਮਾਤਾ ਸੀਤਾ ਦੀ ਭੂਮਿਕਾ ਨਿਭਾਈ।
ਦਿਨੇਸ਼ ਹੱਲਣ ਨੇ ਰਾਜ ਜੋਤਸ਼ੀ, ਕਿਸਾਨ ਅਤੇ ਟੈਕਸ ਇੰਸਪੈਕਟਰ ਦੀਆਂ ਭੂਮਿਕਾਵਾਂ ਅਦਾ ਕੀਤੀਆਂ, ਜਦਕਿ ਮੁਕੇਸ਼ ਭੰਡਾਰੀ ਨੇ ਰਾਵਣ, ਸ਼ਿਵਮ ਭੰਡਾਰੀ ਨੇ ਮੇਘਨਾਥ, ਦਿਨੇਸ਼ ਕੁਮਾਰ ਜੋਲੀ ਨੇ ਭੱਟ ਅਤੇ ਮਿੰਟੂ ਕੁਮਾਰ ਨੇ ਪਹਾੜੀ ਰਾਜਾ ਦੀ ਭੂਮਿਕਾ ਨਿਭਾਈ। ਇਸ ਮੌਕੇ ਕਲੱਬ ਦੇ ਪ੍ਰਧਾਨ ਵਿਜੇ ਸ਼ਰਮਾ, ਸੰਜੀਵ ਭੰਡਾਰੀ, ਨਰਿੰਦਰ ਬੱਗਾ, ਸੋਨੂ ਦੀਵਾਨ, ਸੂਰਜ ਸ਼ਰਮਾ, ਧਰੁੱਵ ਹੱਲਣ, ਇੰਦਰਜੀਤ ਸ਼ਰਮਾ ਅਤੇ ਅੱਭੀ ਹੱਲਣ ਸਮੇਤ ਕਮੇਟੀ ਦੇ ਹੋਰ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।