ਸ੍ਰੀ ਕੀਰਤਪੁਰ ਸਾਹਿਬ ’ਚ ਤੇਂਦੁਏ ਦੀ ਦਹਿਸ਼ਤ, ਵਿਭਾਗ ਵੱਲੋਂ ਲਗਾਏ ਪਿੰਜਰੇ ਸ੍ਰੀ ਕੀਰਤਪੁਰ ਸਾਹਿਬ ਵਾਰਡ ਨੰਬਰ 10 ਵਿੱਚ ਦੋ ਦਿਨਾਂ ਤੋਂ ਤੈਦੂਏ ਦੀ ਦਹਿਸ਼ਤ
Publish Date: Mon, 12 Oct 2026 06:30 PM (IST)
Updated Date: Mon, 12 Oct 2026 06:32 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ 10 ਮਹੱਲਾ ਭਟੋਲੀ ਵਿਖੇ ਪਿਛਲੇ ਦੋ ਦਿਨਾਂ ਤੋਂ ਘਰਾਂ ਦੇ ਨਜ਼ਦੀਕ ਤੇਂਦੁਆ ਦੇਖਿਆ ਗਿਆ ਜਿਸ ਕਾਰਨ ਨਜ਼ਦੀਕੀ ਘਰਾਂ ਦੇ ਵਾਸੀ ਰਾਤ ਸਮੇਂ ਦਹਿਸ਼ਤ ’ਚ ਸਮਾਂ ਬਤੀਤ ਕਰ ਰਹੇ ਹਨ। ਜਾਣਕਾਰੀ ਅਨੁਸਾਰ ਮਹੱਲਾ ਭਟੋਲੀ ਦੇ ਭੁਪਿੰਦਰ ਸਿੰਘ ਲਾਲੀ ਦੇ ਪਰਿਵਾਰਿਕ ਮੈਂਬਰ ਜਦੋਂ ਵਿਹੜੇ ’ਚ ਖਾਣਾ ਬਣਾ ਰਹੇ ਸਨ ਤਾਂ ਘਰ ਦੇ ਨਜ਼ਦੀਕ ਝਾੜੀਆਂ ’ਚ ਬੈਠਾ ’ਤੇ ਤੇਂਦੁਆ ਦੇਖ ਕੇ ਘਬਰਾ ਗਏ ਅਤੇ ਘਰ ਦੇ ਅੰਦਰ ਵੜ ਗਏ। ਇਸ ਸਬੰਧੀ ਨਜ਼ਦੀਕੀ ਮਹੱਲਾ ਵਾਸੀਆਂ ਵਾਲੀਆਂ ਵੱਲੋਂ ਵੀ ਤੇਂਦੁਆ ਦੇਖਣ ਦੀ ਗੱਲ ਆਖੀ ਗਈ ਹੈ। ਮੁਹੱਲਾ ਵਾਸੀਆਂ ਵੱਲੋਂ ਵਾਰਡ ਦੇ ਐਮਸੀ ਅਤੇ ਉਨ੍ਹਾਂ ਦੇ ਪਤੀ ਤੇਜਵੀਰ ਸਿੰਘ ਜਗੀਰਦਾਰ ਅਤੇ ਆਪ ਆਗੂ ਗਗਨਦੀਪ ਸਿੰਘ ਭਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਬੰਧਤ ਵਾਲਡ ਵਾਈਫ਼ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਕੁਝ ਸਮੇਂ ਬਾਅਦ ਅਧਿਕਾਰੀਆਂ ਵੱਲੋਂ ਮੌਕਾ ਦੇਖਿਆ ਅਤੇ ਅਗਲੇ ਦਿਨ ਪਿੰਜਰੇ ਲਗਾਉਣ ਦੀ ਗੱਲ ਆਖੀ। ਪਰਿਵਾਰਿਕ ਮੈਂਬਰਾਂ ਵੱਲੋਂ ਪਹਾੜੀ ਵਾਲੇ ਪਾਸੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਜਿਸ ’ਚ ਤੇਂਦੁਏ ਨੁਮਾ ਜਾਨਵਰ ਦੀਆਂ ਅੱਖਾਂ ਚਮਕਦੀਆਂ ਵਿਖਾਈ ਦਿੱਤੀਆਂ। ਇਸ ਘਟਨਾ ਤੋਂ ਬਾਅਦ ਮੁਹੱਲਾ ਵਾਸੀ ਦਹਿਸ਼ਤ ’ਚ ਹਨ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਇਲਾਕੇ ਕਾਰਨ ਭੋਜਨ ਦੀ ਤਲਾਸ਼ ’ਚ ਜੰਗਲੀ ਜਾਨਵਰ ਘਰਾਂ ਨਜ਼ਦੀਕ ਪਹੁੰਚ ਰਹੇ ਹਨ, ਪਰ ਇਨ੍ਹਾਂ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ, ਪਿੰਜਰੇ ਲਗਾ ਦਿੱਤੇ ਗਏ ਹਨ ਜਲਦ ਹੀ ਇਹ ਕਾਬੂ ਕਰਕੇ ਜੰਗਲ ’ਚ ਛੱਡ ਦਿੱਤੇ ਜਾਣਗੇ। ਇਸ ਦੌਰਾਨ ਤੇਜਵੀਰ ਸਿੰਘ ਜਗੀਰਦਾਰ, ਗਗਨਦੀਪ ਸਿੰਘ ਭਾਰਜ, ਬਲਜਿੰਦਰ ਪਾਲ ਸਿੰਘ, ਗੋਲਡੀ, ਫੌਜੀ ਢਾਬੇ ਵਾਲਾ, ਰਜੇਸ਼ ਕੁਲਚੇ ਵਾਲਾ ਸਮੇਤ ਵੱਡੀ ਗਿਣਤੀ ’ਚ ਮਹੱਲਾ ਵਾਸੀ ਹਾਜ਼ਰ ਸਨ।