ਨੂਰਪੁਰਬੇਦੀ ਮੈਰਾਥਨ ਦੇ ਜੇਤੂਆਂ ਨੂੰ ਦਿਨੇਸ਼ ਚੱਢਾ ਨੇ ਕੀਤਾ ਸਨਮਾਨਿਤ ਨੂਰਪੁਰਬੇਦੀ ਮੈਰਾਥਨ ਦੇ ਜੇਤੂਆਂ ਨੂੰ ਵਿਧਾਇਕ ਦਿਨੇਸ਼ ਚੱਢਾ ਨੇ ਕੀਤਾ ਸਨਮਾਨਿਤ
Publish Date: Mon, 12 Oct 2026 06:03 PM (IST)
Updated Date: Mon, 12 Oct 2026 06:05 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੀਰ ਬਾਬਾ ਜਿੰਦਾ ਸ਼ਹੀਦ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਨੂਰਪੁਰਬੇਦੀ ਵਿਖੇ ਕਰਵਾਈ ਗਈ ਪਹਿਲੀ ਮੈਰਾਥਨ ਦੌੜ ’ਚ ਜੇਤੂ ਰਹੇ ਦੌੜਾਕਾਂ ਨੂੰ ਅੱਜ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸਨਮਾਨਿਤ ਕੀਤਾ। ਇਸ ਮੈਰਾਥਨ ’ਚ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ’ਚ ਵੱਖ-ਵੱਖ ਉਮਰ ਵਰਗਾਂ ਦੇ ਮੁੰਡਿਆਂ ਅਤੇ ਕੁੜੀਆਂ ਨੇ ਉਤਸ਼ਾਹ ਨਾਲ ਭਾਗ ਲਿਆ। 5 ਕਿਲੋਮੀਟਰ ਦੌੜ ਦੇ 6 ਤੋਂ 14 ਸਾਲ ਉਮਰ ਵਰਗ ਦੇ ਮੁੰਡਿਆਂ ’ਚ ਦਿਲਪ੍ਰੀਤ ਸਿੰਘ ਭੱਟੋ ਨੇ ਪਹਿਲਾ, ਆਕਾਸ਼ਦੀਪ ਸਿੰਘ ਨੇ ਦੂਜਾ ਅਤੇ ਆਕਾਸ਼ ਰਾਏਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਇਸੇ ਉਮਰ ਵਰਗ ’ਚ ਦਿਲਪ੍ਰੀਤ ਕੌਰ ਪਹਿਲੇ, ਰਾਜਵੀਰ ਕੌਰ ਦੂਜੇ ਅਤੇ ਜਸਕੀਰਤ ਕੌਰ ਤੀਜੇ ਸਥਾਨ ’ਤੇ ਰਹੀ। 15 ਤੋਂ 40 ਸਾਲ ਉਮਰ ਵਰਗ ਦੇ ਮੁੰਡਿਆਂ ’ਚ ਸਹਿਜਵੀਰ ਸਿੰਘ ਚਨੌਲੀ ਨੇ ਪਹਿਲਾ, ਅਮਨ ਨੇ ਦੂਜਾ ਅਤੇ ਕਰਨਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ’ਚ ਦੀਆ ਪਹਿਲੇ, ਮਨਜੀਤ ਕੌਰ ਦੂਜੇ ਅਤੇ ਕੋਮਲ ਤੀਜੇ ਸਥਾਨ ’ਤੇ ਰਹੀ। 40 ਸਾਲ ਤੋਂ ਵੱਧ ਉਮਰ ਦੇ ਮੁੰਡਿਆਂ ’ਚ ਸੰਦੀਪ ਸਿੰਘ ਚਮਕੌਰ ਸਾਹਿਬ ਨੇ ਪਹਿਲਾ, ਫੌਜੀ ਅਮਰਜੀਤ ਸਿੰਘ ਸੈਣੀ ਮਾਜਰਾ ਨੇ ਦੂਜਾ ਅਤੇ ਏਐੱਸਆਈ ਮੋਹਣ ਲਾਲ ਸੈਣੀ ਮਾਜਰਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੀਆਂ ਕੁੜੀਆਂ ’ਚ ਸੋਨੀਆ ਸ਼ਰਮਾ ਪਹਿਲੇ, ਰਜਨੀ ਅਰੋੜਾ ਦੂਜੇ ਅਤੇ ਹਰਜੀਤ ਕੌਰ ਤੀਜੇ ਸਥਾਨ ’ਤੇ ਰਹੀ। 10 ਕਿਲੋਮੀਟਰ ਦੌੜ ਦੇ 15 ਤੋਂ 40 ਸਾਲ ਉਮਰ ਵਰਗ ਦੇ ਮੁੰਡਿਆਂ ’ਚ ਅਨਮੋਲਪ੍ਰੀਤ ਸਿੰਘ ਭਨੂਹਾ ਨੇ ਪਹਿਲਾ, ਪ੍ਰਿਤਪਾਲ ਸਿੰਘ ਨੇ ਦੂਜਾ ਅਤੇ ਫੌਜੀ ਮਲਕੀਤ ਸਿੰਘ ਚਨੌਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ’ਚ ਮੀਨਾਕਸ਼ੀ ਪਹਿਲੇ, ਦਲਜੀਤ ਕੌਰ ਦੂਜੇ ਅਤੇ ਜੈਸਮੀਨ ਕੌਰ ਚੁਨੌਲੀ ਤੀਜੇ ਸਥਾਨ ’ਤੇ ਰਹੀ। 40 ਸਾਲ ਤੋਂ ਵੱਧ ਉਮਰ ਦੇ ਮੁੰਡਿਆਂ ’ਚ ਫੌਜੀ ਸੁਖਬੀਰ ਸਿੰਘ ਭੋਗੀਪੁਰ ਨੇ ਪਹਿਲਾ, ਜਸਵੀਰ ਸਿੰਘ ਫੌਜੀ ਸੰਗਤਪੁਰ ਨੇ ਦੂਜਾ ਅਤੇ ਭੁਪਿੰਦਰ ਪ੍ਰਤਾਪ ਕਰੂਰਾ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਇਸ ਵਰਗ ’ਚ ਨਿਸ਼ਾ ਪਹਿਲੇ, ਅੰਜੂ ਗੌਤਮ ਦੂਜੇ ਅਤੇ ਪਰਮਜੀਤ ਕੌਰ ਤੀਜੇ ਸਥਾਨ ’ਤੇ ਰਹੀ। ਵਿਧਾਇਕ ਦਿਨੇਸ਼ ਚੱਢਾ ਵੱਲੋਂ ਜੇਤੂਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਅਜਿਹੇ ਖੇਡ ਸਮਾਗਮ ਲੋਕਾਂ ਨੂੰ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਕਮੇਟੀ ਮੈਂਬਰ ਮਾਸਟਰ ਜੋਗਾ ਸਿੰਘ, ਮਾਸਟਰ ਵਸ਼ਿੰਗਟਨ ਸਿੰਘ, ਐੱਸਐੱਚਓ ਗੁਰਮੁਖ ਸਿੰਘ, ਜ਼ਿਲ੍ਹਾ ਪਰਿਸ਼ਦ ਦੇ ਵਾਈਸ ਚੇਅਰਮੈਨ ਦੇਸਰਾਜ ਸੈਣੀ, ਸੰਮਤੀ ਮੈਂਬਰ ਹੇਮੰਤ ਸੈਣੀ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਚਮਨ ਭਾਟੀਆ, ਅਵਨੀਤ ਚੱਢਾ, ਮਨੀਸ਼ ਰੀਹਲ, ਬਲਵੀਰ ਟੇਢੇਵਾਲ, ਸੰਮਤੀ ਮੈਂਬਰ ਸਤਨਾਮ ਨਾਗਰਾ, ਸਰਪੰਚ ਅਵਤਾਰ ਸਿੰਘ ਕੂੰਨਰ, ਡਾਇਰੈਕਟਰ ਲੇਖਰਾਮ ਬਜਾੜ, ਐਡਵੋਕੇਟ ਮੁਨੀਸ਼ ਪੁਰੀ ਤੋਂ ਇਲਾਵਾ ਵੱਖ-ਵੱਖ ਆਗੂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।