ਜ਼ਿਲ੍ਹਾ ਮੈਨੇਜਰ ਮਾਰਕਫੈੱਡ ਵੱਲੋਂ ਅਬਿਆਣਾ ਅਨਾਜ ਮੰਡੀ ਦਾ ਦੌਰਾ ਜ਼ਿਲ੍ਹਾਂ ਮੈਨੇਜਰ ਮਾਰਕਫੈੱਡ ਵਲੋਂ ਅਬਿਆਣਾ ਅਨਾਜ ਮੰਡੀ ਦਾ ਕੀਤਾ ਦੌਰਾ
Publish Date: Mon, 12 Oct 2026 04:59 PM (IST)
Updated Date: Mon, 12 Oct 2026 04:59 PM (IST)
ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਜ਼ਿਲਾ ਮੈਨੇਜਰ ਮਾਰਕਫੈੱਡ ਨਵੀਤਾ ਰਾਣੀ ਵਲੋਂ ਇਲਾਕੇ ਦੀ ਅਨਾਜ ਮੰਡੀ ਅਬਿਆਣਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਨੇ ਅਨਾਜ ਮੰਡੀ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅਨਾਜ ਮੰਡੀਆਂ ’ਚ ਝੋਨੇ ਦੀ ਖਰੀਦ ਦੇ ਸੁਚੱਜੇ ਪ੍ਰਬੰਧ ਕੀਤੇ ਹੋਏ ਹਨ। ਖਰੀਦ ਏਜੰਸੀਆਂ ਵੱਲੋਂ ਵੀ ਬਿਨ੍ਹਾਂ ਰੁਕਾਵਟ ਤੋਂ ਕਿਸਾਨਾਂ ਦੀ ਫਸਲ ਖਰੀਦ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਉਨ੍ਹਾਂ ਵਲੋਂ ਅਬਿਆਣਾ ਅਨਾਜ ਮੰਡੀ ’ਚ ਚੱਲ ਰਹੀ ਝੋਨੇ ਦੀ ਖਰੀਦ , ਝੋਨੇ ਦੀ ਫਸਲ ਦੀ ਕੁਆਲਟੀ ਅਤੇ ਸਮੁੱਚੇ ਕੀਤੇ ਗਏ ਵਧੀਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ ਗਈ। ਇਸ ਮੌਕੇ ’ਤੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ’ਚ ਆਪਣੀ ਝੋਨੇ ਦੀ ਫਸਲ ਸੁੱਕੀ ਲੈਕੇ ਆਉਣ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਨੂੰ ਕਿੱਸੇ ਵੀ ਕਿਸਮ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਨਾਜ ਮੰਡੀਆਂ ’ਚ ਸਮੁੱਚੇ ਸਾਰੇ ਪ੍ਰਬੰਧ ਸੰਚਾਰੂ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਕਿਸਾਨਾਂ ਦੀ ਫਸਲ ਨੂੰ ਨਿਰਧਾਰਤ ਮਾਪਦੰਡਾਂ ਮੁਤਾਬਕ ਖਰੀਦਣ ਦੀ ਪ੍ਰਕਿਰਿਆ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ’ਚ ਖਰੀਦੇ ਜਾ ਰਹੇ ਝੋਨੇ ਦੀ ਨਾਲੋ ਨਾਲ ਚੁਕਾਈ ਵੀ ਕਰਵਾਈ ਜਾ ਰਹੀ ਹੈ । ਇਸ ਮੌਕੇ ਸ਼ਾਖਾ ਮੈਨੇਜਰ ਧਰਮਿੰਦਰ ਚੌਧਰੀ ਤੋ ਇਲਾਵਾ ਮਨਿੰਦਰ ਵਰਮਾ, ਭਾਗ ਕੁਮਾਰ ਸੋਨੀ, ਲਵੀ ਭਾਰਗਵ, ਦੀਪਕ ਓਹਰੀ ਸੁਖਵਿੰਦਰ ਸਿੰਘ ਮਾਨ ਸਾਰੇ ਆੜਤੀ ਸਮੇਤ ਸਾਹਿਬ ਸਿੰਘ ਮਾਰਕੀਟ ਕਮੇਟੀ ਚੌਧਰੀ ਸੋਹਣ ਸਿੰਘ ਆਦਿ ਹਾਜ਼ਰ ਸਨ। ਕੈਪਸ਼ਨ: ਜ਼ਿਲ੍ਹਾਂ ਮੈਨੇਜਰ ਮਾਰਕਫੈੱਡ ਅਨਾਜ ਅਬਿਆਣਾ ਦੇ ਦੌਰੇ ਦੌਰਾਨ ਨਾਲ ਹੋਰ।