- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀ.ਜੀ.ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੇ 116ਵੀਂ ਲੰਗਰ ਸੇਵਾ ਭੇਜੀ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੀਜੀਆਈ ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰਬੇਦੀ ਦੇ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ 116ਵੀਂ ਲੰਗਰ ਸੇਵਾ ਭੇਜੀ ਗਈ। ਇਸ ਮੌਕੇ ਪਾਠੀ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਐਡਵੋਕੇਟ ਅਮਨ ਕਪਲਿਸ਼ ਨੇ ਲੰਗਰ ਵਾਹਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਹੀ ਇਨਸਾਨ ਦਾ ਅਸਲ ਧਰਮ ਹੈ ਤਾਂ ਜੋ ਉਸਦਾ ਅਪਣਾ ’ਤੇ ਦੂਜਿਆਂ ਦਾ ਭਲਾ ਹੋ ਸਕੇ। ਜਿਸ ਕਰਕੇ ਮਨੁੱਖ ਅਜਿਹੇ ਪਰਓਪਕਾਰੀ ਕਾਰਜਾਂ ’ਚ ਵਧ-ਚੜ੍ਹ ਕੇ ਯੋਗਦਾਨ ਪਾਉਣ ਲਈ ਅੱਗੇ ਆਵੇ।
ਸੰਸਥਾ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਨੇ ਕਿਹਾ ਕਿ ਸੇਵਾਦਾਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਇਕ ਮਿਸਾਲ ਹੈ। ਜਿਸਦਾ ਮਾਰਗ ਦਰਸ਼ਨ ਅਪਣਾ ਕੇ ਹੋਰ ਸੰਸਥਾਵਾਂ ਵੀ ਇਸ ਦਿਸ਼ਾ ’ਚ ਯੋਗਦਾਨ ਪਾਉਣ।
ਇਸ ਮੌਕੇ ਰਾਜੀਵ ਮਾਲੀਆ, ਪਾਖਰ ਸਿੰਘ, ਬਿੱਲਾ ਅਸਮਾਨਪੁਰ, ਪਵਨ ਕੁਮਾਰ, ਲਵਪ੍ਰੀਤ, ਹਰਪ੍ਰੀਤ ਭੱਗਲ, ਜਸਪ੍ਰੀਤ ਰਾਏਪੁਰ, ਓਂਕਾਰ ਰੋਬਿਨ, ਮਾ. ਗੁਰਦਿਆਲ ਸਿੰਘ, ਜੈਵੀਰ ਸਿੰਘ, ਅਰਸ਼ਦੀਪ, ਰਮਨ ਮੋਠਾਪੁਰ, ਲਾਲ ਸਿੰਘ, ਬਾਦਲ, ਬਲਦੇਵ, ਸਤਪਾਲ, ਬਖਸ਼ੀ, ਹਰੀ ਫੌਜੀ, ਅਮਨ ਭੱਲਾ, ਸੋਹਣ ਸਿੰਘ, ਮਹੀਪਾਲ, ਪ੍ਰਥਮ, ਰਾਮਜੀ ਦਾਸ ਆਦਿ ਹਾਜ਼ਰ ਸਨ।