ਬੈਂਸ ਵੱਲੋਂ ਬਾਸੋਵਾਲ ਸਕੂਲ ਵਿਖੇ 54 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਾਸੋਵਾਲ ਸਕੂਲ ਵਿਖੇ 54 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ
Publish Date: Mon, 12 Oct 2026 04:33 PM (IST)
Updated Date: Mon, 12 Oct 2026 04:35 PM (IST)
ਸਰਕਾਰੀ ਸਕੂਲਾਂ ’ਚ ਆਧੁਨਿਕ ਸਿੱਖਿਆ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ : ਹਰਜੋਤ ਬੈਂਸ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਪਿੰਡ ਬਾਸੋਵਾਲ ਦੇ ਸਰਕਾਰੀ ਸਕੂਲ ਵਿਖੇ ਲਗਭਗ 54 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਵੱਖ-ਵੱਖ ਸਿੱਖਿਆ ਸਹੂਲਤਾਂ ਅਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਕੂਲ ’ਚ ਤਿਆਰ ਕੀਤੇ ਗਏ 11 ਕਮਰੇ, ਇੱਕ ਸਟੇਜ, ਕੰਪਿਊਟਰ ਲੈਬ, ਆਈਸੀਟੀ ਲੈਬ ਅਤੇ ਸਾਇੰਸ ਲੈਬ ਦਾ ਉਦਘਾਟਨ ਕਰਦਿਆਂ ਇਨ੍ਹਾਂ ਸਹੂਲਤਾਂ ਨੂੰ ਵਿਦਿਆਰਥੀਆਂ ਦੀ ਬਿਹਤਰ ਸਿੱਖਿਆ ਲਈ ਅਹਿਮ ਦੱਸਿਆ। ਇਨ੍ਹਾਂ ਸਹੂਲਤਾਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਮਿਲੇਗਾ ਅਤੇ ਆਧੁਨਿਕ ਤਕਨੀਕ ਰਾਹੀਂ ਸਿੱਖਣ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ। ਸਕੂਲ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਇਹ ਕਾਰਜ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵੱਲ ਮਹੱਤਵਪੂਰਨ ਕਦਮ ਹਨ। ਸਿੱਖਿਆ ਮੰਤਰੀ ਵੱਲੋਂ ਉਦਘਾਟਨ ਕੀਤੀਆਂ ਸਹੂਲਤਾਂ ’ਚ ਕੰਪਿਊਟਰ ਅਤੇ ਆਈਸੀਟੀ ਲੈਬ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਅਜੋਕੇ ਤਕਨੀਕੀ ਯੁੱਗ ’ਚ ਕੰਪਿਊਟਰ ਸਿੱਖਿਆ ਅਤੇ ਡਿਜੀਟਲ ਜਾਣਕਾਰੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਇਨ੍ਹਾਂ ਲੈਬਾਂ ਰਾਹੀਂ ਵਿਦਿਆਰਥੀਆਂ ਨੂੰ ਤਕਨੀਕੀ ਗਿਆਨ ਹਾਸਲ ਕਰਨ ਅਤੇ ਨਵੀਆਂ ਸਿੱਖਣ ਵਿਧੀਆਂ ਨਾਲ ਜੁੜਨ ਦਾ ਮੌਕਾ ਮਿਲੇਗਾ। ਇਸੇ ਤਰ੍ਹਾਂ ਸਾਇੰਸ ਲੈਬ ਵਿਦਿਆਰਥੀਆਂ ਨੂੰ ਵਿਗਿਆਨਕ ਵਿਸ਼ਿਆਂ ਨੂੰ ਪ੍ਰਯੋਗਾਂ ਰਾਹੀਂ ਸਮਝਣ ’ਚ ਸਹਾਇਤਾ ਕਰੇਗੀ, ਜਿਸ ਨਾਲ ਉਨ੍ਹਾਂ ਦੀ ਵਿਸ਼ੇ ਪ੍ਰਤੀ ਦਿਲਚਸਪੀ ਅਤੇ ਵਿਹਾਰਕ ਗਿਆਨ ’ਚ ਵਾਧਾ ਹੋਵੇਗਾ। ਸਕੂਲ ’ਚ ਬਣਾਏ ਗਏ 11 ਕਮਰੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਸੁਖਾਵਾਂ ਮਾਹੌਲ ਤਿਆਰ ਕਰਨ ’ਚ ਸਹਾਇਕ ਹੋਣਗੇ, ਜਦਕਿ ਸਟੇਜ ਸਕੂਲ ’ਚ ਕਰਵਾਈਆਂ ਜਾਣ ਵਾਲੀਆਂ ਸੱਭਿਆਚਾਰਕ, ਵਿਦਿਅਕ ਅਤੇ ਹੋਰ ਗਤੀਵਿਧੀਆਂ ਲਈ ਲਾਹੇਵੰਦ ਸਾਬਤ ਹੋਵੇਗੀ। ਇਨ੍ਹਾਂ ਸਹੂਲਤਾਂ ਨਾਲ ਸਕੂਲ ਦੇ ਬੁਨਿਆਦੀ ਢਾਂਚੇ ’ਚ ਹੋਰ ਸੁਧਾਰ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਵੀ ਮਿਲਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਵਤਾਰ ਸਿੰਘ, ਦਇਆ ਸਿੰਘ, ਅਮਰੀਕ ਸਿੰਘ, ਸਰਵੇਸ਼ ਪਾਠਕ, ਜੈਮਲ ਸਿੰਘ, ਗੌਰਵ, ਗੁਲਜ਼ਾਰ ਸਿੰਘ, ਨਰਿੰਦਰ ਸਿੰਘ, ਸਲਮਾ, ਬਲਵਿੰਦਰ ਕੌਰ, ਨਰਿੰਦਰ ਕੁਮਾਰ, ਹਰੀ ਓਮ, ਹਰਕੀਰਤ ਅਤੇ ਸੁਰਜੀਤ ਸਿੰਘ ,ਬਲਾਕ ਸੰਮਤੀ ਚੇਅਰ ਪਰਸਨ ਵੀਰ ਕੌਰ , ਮਨਜੀਤ ਸਿੰਘ ਨੰਬਰਦਾਰ ਬਾਸੋਵਾਲ , ਰੋਹਿਤ ਕਾਲੀਆ ਟਰੱਕ ਯੂਨੀਅਨ ਪ੍ਰਧਾਨ , ਰਵੀ ਕੁਮਾਰ ਸਰਪੰਚ ਸਜਮੋਰ , ਜਸਮੇਰ ਸਿੰਘ ਚੇਅਰਮੈਨ ਐਸਐਮਸੀ ਕਮੇਟੀ , ਕਿਰਪਾਲ ਸਿੰਘ , ਏਐਸਆਈ ਕੁਲਦੀਪ ਕੁਮਾਰ ,ਲੱਕੀ ਕਪੀਲਾ ਸਰਪੰਚ ਬਾਸੋਵਾਲ , ਪ੍ਰਿੰਸ ਸਰਪੰਚ ਗੰਗੂਵਾਲ ਰਾਮਲੀਲਾ ਕਮੇਟੀ ਪ੍ਰਧਾਨ ,ਅਸ਼ਵਨੀ ਭਾਰਦਵਾਜ , ਸੋਹਣ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।