ਰੋਟਰੀ ਕਲੱਬ ਵੱਲੋਂ ਵਿਦਿਆਰਥਣਾਂ ਨੂੰ ਦਿੱਤੇ ਗਏ ਸੈਨਟਰੀ ਪੈਡ ਸ੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਰੋਟਰੀ ਕਲੱਬ ਵੱਲੋਂ ਵਿਦਿਆਰਥਣਾਂ ਨੂੰ ਸੈਨਟਰੀ ਪੈਡ ਦਾਨ ਵਜੋਂ ਦਿੱਤੇ ਗਏ
Publish Date: Mon, 12 Oct 2026 04:05 PM (IST)
Updated Date: Mon, 12 Oct 2026 04:05 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਸ੍ਰੀ ਸਨਾਤਨ ਧਰਮ ਹਾਈ ਸਕੂਲ ਵਿਖੇ ਨੰਗਲ ਦੇ ਰੋਟਰੀ ਕਲੱਬ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸੈਨਟਰੀ ਪੈਡ ਦਾਨ ਵਜੋਂ ਦਿੱਤੇ ਗਏ। ਰੋਟਰੀ ਕਲੱਬ ਦੇ ਮੈਂਬਰ ਬਲਜਿੰਦਰ ਸਿੰਘ ਅਤੇ ਐਡਵੋਕੇਟ ਅਮਨ ਬਜਾਜ ਨੇ ਸਭ ਤੋਂ ਪਹਿਲਾਂ ਸਕੂਲ ਦੀਆਂ ਅਧਿਆਪਕਾਵਾਂ ਨੂੰ ਸੂਚਿਤ ਕੀਤਾ ਕਿ ਇਸ ਦੀ ਵਰਤੋਂ ਨਾ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਵਿਦਿਆਰਥਣਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਅਜਿਹੀਆਂ ਬਿਮਾਰੀਆਂ ਹਨ ਜਿਨ੍ਹਾਂ ਨਾਲ ਮੌਤ ਦੇ ਮੂੰਹ ਤੋਂ ਬਚਣਾ ਕੋਈ ਸੌਖੀ ਗੱਲ ਨਹੀਂ ਹੈ। ਇਨ੍ਹਾਂ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਔਰਤਾਂ ਨੂੰ ਜਕੜ ਲੈਂਦੀਆਂ ਹਨ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅਧਿਆਪਕਾਵਾਂ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਇਸ ਬਾਰੇ ਜਾਣਕਾਰੀ ਦੇਣ ’ਤੇ ਇਸਦੀ ਵਰਤੋਂ ਨੂੰ ਜ਼ਰੂਰੀ ਬਣਾਇਆ ਜਾਵੇ। ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵਨੀਤਾ ਰਾਣੀ ਨੇ ਰੋਟਰੀ ਕਲੱਬ ਵੱਲੋਂ ਆਏ ਹੋਏ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਵਰਗੇ ਦਾਨੀ ਇਸ ਤਰ੍ਹਾਂ ਹੀ ਦਾਨ ਦੇ ਕੇ ਸਮਾਜ ਦੀ ਸੇਵਾ ਕਰਦੇ ਰਹਿਣ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਜਲਦੀ ਤੋਂ ਜਲਦੀ ਹੋ ਸਕਦਾ ਹੈ। ਇਸ ਮੌਕੇ ਸਕੂਲ ਦੀ ਮੁੱਖ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਕਪੂਰ , ਸੁਧੀਰ ਸ਼ਰਮਾ , ਸੰਦੀਪ ਸ਼ਰਮਾ, ਸਤਪਾਲ ਸਤੀ ,ਮੈਡਮ ਸ਼ੁੱਭ ਲਤਾ ਨੇ ਵੀ ਰੋਟਰੀ ਕਲੱਬ ਵੱਲੋਂ ਆਏ ਦਾਨੀ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਅਧਿਆਪਕ ਵਰਗ ਸੁਨੀਤਾ, ਆਰਤੀ, ਜੋਤੀ, ਪਰਮਿੰਦਰ, ਨੇਹਾ, ਮਮਤਾ, ਮਨੀਸ਼ਾ, ਹਿਮਾਂਸ਼ੀ, ਸੁਦੇਸ਼ਾ, ਨੈਨਾ, ਗੁਰਿੰਦਰ ਕੌਰ, ਆਸ਼ਾ, ਤ੍ਰਿਪਤਾ, ਪੂਨਮ, ਜੋਤੀਆਂ, ਆਦਿ ਹਾਜ਼ਰ ਸਨ।