- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਈਪਲਾਈਨ ਗੈਸ ਕੁਨੈਕਸ਼ਨ ਲੈਣ ਵਾਲੇ ਖਪਤਕਾਰ ਸਿਲੰਡਰ ਗੈਸ ਏਜੰਸੀ ਕੋਲ ਜਮ੍ਹਾਂ ਕਰਵਾ ਕੇ ਪੈਸੇ ਵਾਪਸ ਲੈਣ: ਜਸਵਿੰਦਰ ਸਿੰਘ ਢਿੱਲੋਂ

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪਾਈਪਲਾਈਨ ਗੈਸ ਦੇ ਕੁਨੈਕਸ਼ਨ ਹਾਸਲ ਕਰਨ ਵਾਲੇ ਖਪਤਕਾਰ ਆਪਣੇ ਪੁਰਾਣੇ ਗੈਸ ਸਿਲੰਡਰ ਗੈਸ ਏਜੰਸੀ ਕੋਲ ਜਮ੍ਹਾਂ ਕਰਵਾ ਕੇ ਜਮ੍ਹਾ ਰਕਮ ਵਾਪਸ ਪ੍ਰਾਪਤ ਕਰਨ। ਇਹ ਅਪੀਲ ਗੈਸ ਏਜੰਸੀ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਖਪਤਕਾਰਾਂ ਨੂੰ ਕੀਤੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਨੇ ਪਾਈਪਲਾਈਨ ਗੈਸ ਦੇ ਕੁਨੈਕਸ਼ਨ ਲੈ ਲਏ ਹਨ, ਉਨ੍ਹਾਂ ਨੂੰ ਆਪਣੇ ਸਿਲੰਡਰਾਂ ਸਬੰਧੀ ਲੋੜੀਂਦੀ ਕਾਰਵਾਈ ਸਮੇਂ ਸਿਰ ਕਰ ਲੈਣੀ ਚਾਹੀਦੀ ਹੈ। ਨਿਯਮਾਂ ਅਨੁਸਾਰ ਗੈਸ ਸਿਲੰਡਰਾਂ ਦੀ ਵੀ ਇੱਕ ਨਿਰਧਾਰਤ ਮਿਆਦ ਹੁੰਦੀ ਹੈ। ਮਿਆਦ ਪੂਰੀ ਹੋਣ ਤੋਂ ਬਾਅਦ ਸਿਲੰਡਰ ਵਰਤੋਂ ਯੋਗ ਨਹੀਂ ਰਹਿੰਦੇ, ਜਿਸ ਕਾਰਨ ਖਪਤਕਾਰਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਜਸਵਿੰਦਰ ਸਿੰਘ ਢਿੱਲੋਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੈਸ ਸਿਲੰਡਰਾਂ ਨੂੰ ਬਿਨ੍ਹਾਂ ਲੋੜ ਦੇ ਘਰਾਂ ’ਚ ਰੱਖਣ ਦੀ ਬਜਾਏ ਸਬੰਧਤ ਗੈਸ ਏਜੰਸੀ ਕੋਲ ਜਮ੍ਹਾਂ ਕਰਵਾਉਣ ਅਤੇ ਨਿਯਮਾਂ ਅਨੁਸਾਰ ਆਪਣੀ ਜਮ੍ਹਾਂ ਰਕਮ ਵਾਪਸ ਲੈਣ। ਇਸ ਨਾਲ ਖਪਤਕਾਰਾਂ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ।
ਨਵੇਂ ਗੈਸ ਕੁਨੈਕਸ਼ਨਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫਿਲਹਾਲ ਨਵੇਂ ਕੁਨੈਕਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਬੰਦ ਹੈ। ਜਦੋਂ ਨਵੇਂ ਕੁਨੈਕਸ਼ਨ ਦੇਣ ਦੀ ਪ੍ਰਕਿਰਿਆ ਮੁੜ ਸ਼ੁਰੂ ਹੋਵੇਗੀ ਤਾਂ ਖਪਤਕਾਰਾਂ ਨੂੰ ਇਸ ਸਬੰਧੀ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ।