ਸਾਲਾਨਾ ਖੇਡ ਮੇਲੇ ’ਚ ਕਬੱਡੀ ਕੱਪ ਖਿਡਾਰੀਆਂ ਨੇ ਵਿਖਾਏ ਜ਼ੋਹਰ ਸਲਾਨਾ ਖੇਡ ਮੇਲਾ ਪਿੰਡ ਚੰਦਪੁਰ ਬੇਲਾ ਕਬੱਡੀ ਕੱਪ ਖਿਡਾਰੀਆਂ ਨੇ ਵਿਖਾਏ ਕਬੱਡੀ ਦੇ ਜੋ਼ੋਹਰ
Publish Date: Sun, 11 Oct 2026 04:41 PM (IST)
Updated Date: Sun, 11 Oct 2026 04:41 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਿੰਡ ਚੰਦਪੁਰ ਬੇਲਾ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਅਤੇ ਸੰਤ ਬਾਬਾ ਖੜਕ ਸਿੰਘ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਖੇਡ ਮੇਲੇ ’ਚ ਪੰਜਾਬ ਭਰ ਤੋਂ ਆਏ ਪ੍ਰਸਿੱਧ ਖਿਡਾਰੀਆਂ ਨੇ ਕਬੱਡੀ ਦੇ ਜ਼ੋਹਰ ਦਿਖਾ ਕੇ ਖੂਬ ਵਾਹ-ਵਾਹ ਖੱਟੀ। ਰੱਸਾ ਕੱਸੀ ਅਤੇ ਮਹਿਲਾਵਾਂ ਦੀ ਮਟਕਾ ਚੁੱਕ ਕੇ ਰੇਸ ਦੇਖਣ ਯੋਗ ਸੀ। ਪ੍ਰਬੰਧਕਾਂ ਵੱਲੋਂ ਜੇਤੂ ਅਤੇ ਉਪਜੇਤੂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਚੰਦਪੁਰ ਬੇਲਾ ਵਿਖੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੌਰਾਨ ਸਾਬਕਾ ਡੀਆਈਜੀ ਪੰਜਾਬ ਪੁਲਿਸ ਜੇਲਾਂ ਦਲਜੀਤ ਸਿੰਘ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਬੱਡੀ ਦੇ ਮੈਦਾਨ ’ਚ ਪਹੁੰਚ ਕੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖੇਡਾਂ ਨਾਲ ਜੁੜੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਦਲਜੀਤ ਸਿੰਘ ਰਾਣਾ ਦੀ ਇਸ ਸਮਾਗਮ ’ਚ ਸ਼ਮੂਲੀਅਤ ਨੇ ਟੂਰਨਾਮੈਂਟ ਦੀ ਰੌਣਕ ਨੂੰ ਹੋਰ ਵਧਾਇਆ। ਉਨ੍ਹਾਂ ਦੇ ਨਾਲ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਭੀਰੀ ਵੀ ਮੌਜੂਦ ਸਨ। ਦੋਵਾਂ ਨੇ ਕਬੱਡੀ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਖੇਡ ਮੈਦਾਨ ’ਚ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਾਬਕਾ ਡੀਆਈਜੀ ਦਲਜੀਤ ਸਿੰਘ ਰਾਣਾ ਦੀ ਵੱਖ-ਵੱਖ ਸਮਾਜਿਕ ਅਤੇ ਖੇਡ ਸਮਾਗਮਾਂ ’ਚ ਸ਼ਮੂਲੀਅਤ ਕਾਰਨ ਉਨ੍ਹਾਂ ਦੀ ਚਰਚਾ ਲਗਾਤਾਰ ਬਣੀ ਹੋਈ ਹੈ। ਪਿੰਡ ਚੰਦਪੁਰ ਬੇਲਾ ਦੇ ਕਬੱਡੀ ਟੂਰਨਾਮੈਂਟ ’ਚ ਉਨ੍ਹਾਂ ਦੀ ਮੌਜੂਦਗੀ ਵੀ ਇਸੇ ਸੰਦਰਭ ’ਚ ਦੇਖੀ ਗਈ। ਕਬੱਡੀ ਪੰਜਾਬ ਦੀ ਮਿੱਟੀ ਨਾਲ ਜੁੜੀ ਅਜਿਹੀ ਖੇਡ ਹੈ, ਜੋ ਨੌਜਵਾਨਾਂ ’ਚ ਹਿੰਮਤ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ।ਇਸ ਮੌਕੇ ਖਿਡਾਰੀਆਂ ਨਾਲ ਹੋਈ ਜਾਣ-ਪਛਾਣ ਨੇ ਖੇਡਾਂ ਪ੍ਰਤੀ ਉਤਸ਼ਾਹ ਅਤੇ ਸਮਾਜਿਕ ਸਾਂਝ ਦਾ ਸੁਨੇਹਾ ਦਿੱਤਾ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।