- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਮਦਮੀ ਟਕਸਾਲ ਸੇਵਕ ਜਥਾ ਜਿਲ੍ਹਾ ਰੂਪਨਗਰ ਦਾ ਵਿਸਥਾਰ

ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਸ਼ਹੀਦਾਂ ਦੀ ਜਥੇਬੰਦੀ ਦਮਦਮੀ ਟਕਸਾਲ ਨੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਹਜ਼ਾਰਾਂ ਰਾਗੀ ਢਾਡੀ ਤੇ ਪ੍ਰਚਾਰਕ ਪੈਦਾ ਕੀਤੇ ਜੋ ਦੇਸ਼ਾ-ਵਿਦੇਸ਼ਾਂ ’ਚ ਸਿੱਖ ਧਰਮ ਦਾ ਪ੍ਰਚਾਰ ਕਰਕੇ ਆਪਣੀ ਭੂਮਿਕਾ ਬਾਖੂਬੀ ਨਿਭਾ ਰਹੇ ਹਨ। ਦਮਦਮੀ ਟਕਸਾਲ ’ਤੇ ਸੰਤ ਸਮਾਜ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਇਸ ਲਹਿਰ ਨੂੰ ਹੋਰ ਅੱਗੇ ਤੋਰਦਿਆਂ ਦਮਦਮੀ ਟਕਸਾਲ ਸੇਵਕ ਜਥਾ ਜਥੇਬੰਦੀ ਬਣਾਉਣ ਦਾ ਐਲਾਨ ਕੀਤਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦਮਦਮੀ ਟਕਸਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਸੁਖਦੇਵ ਸਿੰਘ ਨੇ ਦੱਸਿਆ ਕਿ ਮਹਾਂਪੁਰਖਾਂ ਦੇ ਦਿਸ਼ਾ -ਨਿਰਦੇਸ਼ਾ ਤਹਿਤ ਬਣਾਈ ਇਸ ਜਥੇਬੰਦੀ ਦਾ ਪੰਜਾਬ ਭਰ ’ਚ ਵਿਸਥਾਰ ਕੀਤਾ ਜਾ ਰਿਹਾ ਹੈ ’ਤੇ ਅੱਜ ਜਿਲ੍ਹਾ ਰੌਪੜ ਨਾਲ ਸੰਬੰਧਤ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਭਾਈ ਹਰਜੰਗ ਸਿੰਘ ਨੂੰ ਜਿਲ੍ਹਾ ਪ੍ਰਧਾਨ ਰੌਪੜ ਭਾਈ ਪਰਮਜੀਤ ਸਿੰਘ ਨੂੰ ਜਨਰਲ ਸਕੱਤਰ ਜਿਲਾ ਰੌਪੜ ’ਤੇ ਭਾਈ ਸਤਨਾਮ ਸਿੰਘ ਨੂੰ ਪ੍ਰੈਸ ਸਕੱਤਰ ਜਿਲਾ ਰੌਪੜ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਪੰਜਾਬ ’ਚ ਚੱਲ ਰਹੀ ਧਰਮ ਪ੍ਰੀਵਰਤਨ ਦੀ ਲਹਿਰ ਨੂੰ ਰੋਕਣ ਲਈ ਪੂਰੀ ਦ੍ਰਿੜਤਾ ਨਾਲ ਮੈਦਾਨ ’ਚ ਆਵੇਗੀ ’ਤੇ ਧਰਮ ਪ੍ਰੀਵਰਤਨ ਕਰਨ ਦੀ ਸੌਚ ਰੱਖਣ ਵਾਲਿਆਂ ਨੂੰ ਪਿਆਰ ਸਤਿਕਾਰ ਨਾਲ ਸਮਝਾ ਕੇ ਆਪਣੇ ਧਰਮ ’ਚ ਪ੍ਰਪੱਕ ਰਹਿਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਦੱਸਿਆ ਕਿ ਦਮਦਮੀ ਟਕਸਾਲ ਸੇਵਕ ਜਥਾ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਗਿਆਨ ਗੁਰਬਾਣੀ ਦੀ ਸੰਥਿਆ ’ਤੇ ਗੌਰਵਸ਼ਾਲੀ ਸਿੱਖ ਵਿਰਸੇ ਨਾਲ ਜੌੜਨ ਲਈ ਹਰ ਸੰਭਵ ਉਪਰਾਲਾ ਕਰੇਗਾ ਤਾਂ ਜੋ ਸਿੱਖ ਨੌਜਵਾਨੀ ਨੂੰ ਸਮਾਜ ’ਚ ਆਈਆਂ ਕੁਰੀਤੀਆਂ ਤੋਂ ਬਚਾਇਆ ਜਾ ਸਕੇ। ਭਾਈ ਸੁਖਦੇਵ ਸਿੰਘ ਨੇ ਦੱਸਿਆ ਕਿ ਜਥੇਬੰਦੀ ਸਮਾਜ ਸੇਵਾ ਦੇ ਕੰਮਾਂ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲਵੇਗੀ।