ਐਨਸੀਸੀ ਅਕੈਡਮੀ ਰੂਪਨਗਰ ਵਿਖੇ ਅੰਤਰ ਡਿਵੀਜ਼ਨ ਖੇਡ ਮੁਕਾਬਲਿਆਂ ਦੇ ਨਤੀਜੇ ਐਨਸੀਸੀ ਅਕੈਡਮੀ ਰੂਪਨਗਰ ਵਿਖੇ ਅੰਤਰ ਡਿਵੀਜ਼ਨ ਖੇਡ ਮੁਕਾਬਲਿਆਂ ਦੇ ਨਤੀਜੇ
Publish Date: Thu, 08 Oct 2026 04:55 PM (IST)
Updated Date: Thu, 08 Oct 2026 04:56 PM (IST)
ਐਨਸੀਸੀ ਅਕੈਡਮੀ ਰੂਪਨਗਰ ਵਿਖੇ ਅੰਤਰ ਡਿਵੀਜ਼ਨ ਖੇਡ ਮੁਕਾਬਲਿਆਂ ਦੇ ਨਤੀਜੇ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਐਨਸੀਸੀ ਅਕੈਡਮੀ ਰੂਪਨਗਰ ਵਿਖੇ ਚੱਲ ਰਹੇ ਕੰਬਾਈਂਡ ਐਨੁਅਲ ਟ੍ਰੇਨਿੰਗ ਕੈਂਪ-103 ਦੌਰਾਨ ਕਰਵਾਏ ਗਏ ਅੰਤਰ ਡਿਵੀਜ਼ਨ ਖੇਡ ਮੁਕਾਬਲਿਆਂ ’ਚ ਕੈਡਿਟਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸਬੰਧੀ ਐਨਸੀਸੀ ਅਫਸਰ ਅਮਰਜੀਤ ਸਿੰਘ ਲੈਕਚਰਾਰ ਸਕੂਲ ਆਫ ਐਮੀਨਸ ਕੀਰਤਪੁਰ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੱਸਾਕਸ਼ੀ ਲੜਕੀਆਂ ਦੇ ਮੁਕਾਬਲੇ ’ਚ ਵਿਦਯੁਤ ਡਿਵੀਜ਼ਨ ਨੇ ਪਹਿਲਾ ਅਤੇ ਨਿਘਾਤ ਡਿਵੀਜ਼ਨ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਲੜਕਿਆਂ ਦੇ ਮੁਕਾਬਲੇ ’ਚ ਵੀ ਵਿਦਯੁਤ ਡਿਵੀਜ਼ਨ ਪਹਿਲੇ ਅਤੇ ਨਿਘਾਤ ਡਿਵੀਜ਼ਨ ਦੂਜੇ ਸਥਾਨ ’ਤੇ ਰਹੀ। ਖੋ-ਖੋ ਲੜਕੀਆਂ ਦੇ ਮੁਕਾਬਲੇ ’ਚ ਵੀਰ ਡਿਵੀਜ਼ਨ ਨੇ ਪਹਿਲਾ ਅਤੇ ਨਿਪਤ ਡਿਵੀਜ਼ਨ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਖੋ-ਖੋ ਲੜਕਿਆਂ ’ਚ ਨਿਪਤ ਡਿਵੀਜ਼ਨ ਨੇ ਪਹਿਲਾ ਅਤੇ ਵੀਰ ਡਿਵੀਜ਼ਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਤਿੰਨ ਟੰਗ ਦੌੜ ਲੜਕੀਆਂ ਦੇ ਮੁਕਾਬਲੇ ’ਚ ਨਿਘਾਤ ਡਿਵੀਜ਼ਨ ਦੀਆਂ ਕੈਡਿਟਾਂ ਚੈਸਟ ਨੰਬਰ 411 ਅਤੇ 418 ਨੇ ਪਹਿਲਾ ਸਥਾਨ, ਨਿਘਾਤ ਡਿਵੀਜ਼ਨ ਦੀਆਂ ਕੈਡਿਟਾਂ ਚੈਸਟ ਨੰਬਰ 412 ਅਤੇ 419 ਨੇ ਦੂਜਾ ਸਥਾਨ, ਜਦਕਿ ਨਿਪਤ ਡਿਵੀਜ਼ਨ ਦੀਆਂ ਕੈਡਿਟਾਂ ਚੈਸਟ ਨੰਬਰ 295 ਅਤੇ 301 ਨੇ ਤੀਜਾ ਸਥਾਨ ਹਾਸਲ ਕੀਤਾ। ਵਾਲੀਬਾਲ ਲੜਕਿਆਂ ਦੇ ਮੁਕਾਬਲੇ ’ਚ ਨਿਘਾਤ ਡਿਵੀਜ਼ਨ ਨੇ ਪਹਿਲਾ ਅਤੇ ਵੀਰ ਡਿਵੀਜ਼ਨ ਨੇ ਦੂਜਾ ਸਥਾਨ ਹਾਸਲ ਕੀਤਾ। ਕੈਂਪ ਦੇ ਕਮਾਂਡਿੰਗ ਅਫਸਰ ਕੈਪਟਨ (ਭਾਰਤੀ ਜਲ ਸੈਨਾ) ਹਰਜੀਤ ਸਿੰਘ ਦਿਓਲ ਅਤੇ ਮੁੱਖ ਇੰਸਟਰੱਕਟਰ (ਸੀ.ਆਈ.) ਵਿਸ਼ਾਲ ਜਰਿਆਲ ਨੇ ਜੇਤੂ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਸਾਰੇ ਕੈਡਿਟਾਂ ਨੂੰ ਖੇਡਾਂ ’ਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।