ਆਬਾਦੀ ਘਰਾਠੀਆ ’ਚ ਦਿਨੇਸ਼ ਚੱਢਾ ਨੇ ਕੀਤੀ ਲੋਕ ਮਿਲਣੀ ਆਬਾਦੀ ਘਰਾਠੀਆ ’ਚ ਵਿਧਾਇਕ ਦਿਨੇਸ਼ ਚੱਢਾ ਨੇ ਕੀਤੀ ਲੋਕ ਮਿਲਣੀ
Publish Date: Thu, 08 Oct 2026 04:30 PM (IST)
Updated Date: Thu, 08 Oct 2026 04:32 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਆਬਾਦੀ ਘਰਾਠੀਆ ਵਿਖੇ ਲੋਕ ਮਿਲਣੀ ਕਰਵਾਈ ਗਈ। ਇਸ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਸੁਣਿਆ ਅਤੇ ਕਈ ਮਾਮਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਦਾ ਚੈੱਕ ਵੀ ਪ੍ਰਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਅਤੇ ਪਿੰਡਾਂ ’ਤੇ ਸ਼ਹਿਰਾਂ ’ਚ ਬੁਨਿਆਦੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਯੋਗ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਇਲਾਕੇ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਕੰਮ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦੇਸਰਾਜ ਸੈਣੀ, ਸੰਮਤੀ ਮੈਂਬਰ ਕੇਵਲ ਕ੍ਰਿਸ਼ਨ ਹੈਪੀ, ਬਲਵੀਰ ਟੇਡੇਵਾਲ, ਨਰਿੰਦਰ ਝਾਂਡੀਆਂ, ਮਹਿੰਦਰਪਾਲ ਨੰਬਰਦਾਰ ਰਾਮਪੁਰ, ਚਮਨ ਭਾਟੀਆ, ਮਨਜੀਤ ਬੂਥਗੜ੍ਹ, ਸਰਪੰਚ ਬਲਦੇਵ ਰਾਜ ਕਾਂਗੜ, ਮੋਹਨ ਲਾਲ ਜਤੋਲੀ, ਸਰਪੰਚ ਲੇਖ ਰਾਮ ਬਜਾੜ, ਸਰਪੰਚ ਕਾਬਲ ਸਿੰਘ ਬਾਲੇਵਾਲ, ਗੁਰਦਿਆਲ ਸਿੰਘ ਕਾਕੂ, ਸੰਮਤੀ ਮੈਂਬਰ ਮਨਜੀਤ ਕੌਰ, ਯੂਥ ਆਗੂ ਰਵੀ ਚੌਹਾਨ, ਰਾਮ ਸ਼ਾਹ ਫੌਜੀ, ਸੱਤਪਾਲ ਭਾਟੀਆ, ਸ਼ਾਮ ਲਾਲ ਕਰਤਾਰਪੁਰ, ਰਾਮਾ ਪੰਚ, ਰਾਮਨਾਥ, ਮਹਿੰਦਰ ਭੂੰਬਲਾ, ਵੀਰ ਪਾਲ, ਰਾਕੇਸ਼ ਝਾਂਡੀਆਂ, ਲੇਖਰਾਜ ਸਰਪੰਚ ਰਾਮਪੁਰ ਕਲਾਂ, ਧਰਮਪਾਲ ਚੌਹਾਨ, ਮੱਖਣ ਫੌਜੀ ਅਤੇ ਹਰਮੇਸ਼ ਮੀਲੂ ਸਮੇਤ ਹੋਰ ਪਤਵੰਤੇ ਅਤੇ ਇਲਾਕਾ ਵਾਸੀ ਹਾਜ਼ਰ ਸਨ।