ਐਨਸੀਸੀ ਅਕੈਡਮੀ ਵਿਖੇ ਕੈਡਿਟਾਂ ਨੂੰ ਸ਼ਿਪ ਮਾਡਲਿੰਗ ਦੀ ਦਿੱਤੀ ਸਿਖਲਾਈ
ਐਨਸੀਸੀ ਅਕੈਡਮੀ ਵਿਖੇ ਕੈਡਿਟਾਂ ਨੂੰ ਸ਼ਿਪ ਮਾਡਲਿੰਗ ਦੀ ਸਿਖਲਾਈ ਦਿੱਤੀ
Publish Date: Wed, 07 Oct 2026 04:37 PM (IST)
Updated Date: Wed, 07 Oct 2026 04:38 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਐਨਸੀਸੀ ਅਕੈਡਮੀ ਰੂਪਨਗਰ ਵਿਖੇ ਚੱਲ ਰਹੇ ਕੰਬਾਈਂਡ ਐਨੁਅਲ ਟ੍ਰੇਨਿੰਗ ਕੈਂਪ-103 ਦੌਰਾਨ ਕੈਡਿਟਾਂ ਨੂੰ ਸ਼ਿਪ ਮਾਡਲਿੰਗ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਹ ਗਤੀਵਿਧੀ ਕਮਾਂਡਿੰਗ ਅਫਸਰ ਕੈਪਟਨ (ਭਾਰਤੀ ਜਲ ਸੈਨਾ) ਹਰਜੀਤ ਸਿੰਘ ਦਿਓਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਇੰਸਟਰੱਕਟਰ (ਸੀ.ਆਈ.) ਪੇਟੀ ਅਫਸਰ ਵਿਸ਼ਾਲ ਜਰਿਆਲ ਅਤੇ ਐਨਸੀਸੀ ਅਫਸਰ ਅਮਰਜੀਤ ਸਿੰਘ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਸ਼ਿਪ ਮਾਡਲਿੰਗ ਰਾਹੀਂ ਕੈਡਿਟਾਂ ਨੂੰ ਜਹਾਜ਼ਾਂ ਦੀ ਬਣਤਰ, ਡਿਜ਼ਾਇਨ, ਵੱਖ-ਵੱਖ ਹਿੱਸਿਆਂ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ। ਕੈਡਿਟਾਂ ਨੇ ਖੁਦ ਸ਼ਿਪ ਮਾਡਲ ਤਿਆਰ ਕਰਨ ਦੀ ਗਤੀਵਿਧੀ ’ਚ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਗਤੀਵਿਧੀ ਨਾਲ ਕੈਡਿਟਾਂ ’ਚ ਤਕਨੀਕੀ ਗਿਆਨ, ਰਚਨਾਤਮਕ ਸੋਚ, ਬਾਰੀਕੀ ਨਾਲ ਕੰਮ ਕਰਨ ਦੀ ਸਮਰੱਥਾ ਅਤੇ ਟੀਮ ਵਰਕ ਦੇ ਗੁਣ ਵਿਕਸਤ ਹੁੰਦੇ ਹਨ। ਕੈਡਿਟਾਂ ਨੂੰ ਭਾਰਤੀ ਜਲ ਸੈਨਾ ’ਚ ਵਰਤੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਜਹਾਜ਼ਾਂ ਅਤੇ ਸਮੁੰਦਰੀ ਤਕਨਾਲੋਜੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਡਿਟਾਂ ਨੇ ਸ਼ਿਪ ਮਾਡਲਿੰਗ ਗਤੀਵਿਧੀ ’ਚ ਵੱਧ-ਚੜ੍ਹ ਕੇ ਭਾਗ ਲਿਆ ਅਤੇ ਨਵੀਆਂ ਤਕਨੀਕਾਂ ਸਿੱਖਣ ’ਚ ਦਿਲਚਸਪੀ ਦਿਖਾਈ