ਸ੍ਰੀ ਅਨੰਦਪੁਰ ਸਾਹਿਬ ਸੈਂਟਰ ਦੀਆਂ ਤਿੰਨ ਰੋਜ਼ਾ ਪ੍ਰਾਇਮਰੀ ਖੇਡਾਂ ਸ਼ੁਰੂ ਸ੍ਰੀ ਅਨੰਦਪੁਰ ਸਾਹਿਬ ਸੈਂਟਰ ਦੀਆਂ ਤਿੰਨ ਰੋਜ਼ਾ ਪ੍ਰਾਇਮਰੀ ਖੇਡਾਂ ਸ਼ੁਰੂ
Publish Date: Tue, 06 Oct 2026 05:45 PM (IST)
Updated Date: Tue, 06 Oct 2026 05:47 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸੈਂਟਰ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੀਆਂ ਤਿੰਨ ਰੋਜ਼ਾ ਖੇਡਾਂ ਦੀ ਸ਼ੁਰੂਆਤ ਸਥਾਨਕ ਚਰਨ ਗੰਗਾ ਸਟੇਡੀਅਮ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਵੱਲੋਂ ਕੀਤੀ ਗਈ। ਖੇਡਾਂ ਦੇ ਪਹਿਲੇ ਦਿਨ ਅਥਲੈਟਿਕ ਦੇ ਵੱਖ-ਵੱਖ ਮੁਕਾਬਲਿਆਂ ਤੋਂ ਇਲਾਵਾ ਕੁਸ਼ਤੀ ਅਤੇ ਰੱਸਾ ਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਦੇ ਵੱਖ-ਵੱਖ ਸੈਂਟਰਾਂ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਬੱਚਿਆਂ ਦੇ ਜੀਵਨ ’ਚ ਬਹੁਤ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਜੇਕਰ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਨਾਲ ਜੋੜਿਆ ਜਾਵੇ ਤਾਂ ਉਹ ਭਵਿੱਖ ’ਚ ਚੰਗੇ ਖਿਡਾਰੀ ਬਣ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ’ਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਖੇਡ ਭਾਵਨਾ ਨਾਲ ਮੁਕਾਬਲੇ ਕਰਨ ਲਈ ਪ੍ਰੇਰਿਤ ਕੀਤਾ। ਸੈਂਟਰ ਹੈੱਡ ਟੀਚਰ ਸੁਨੀਤਾ ਧੀਮਾਨ ਨੇ ਦੱਸਿਆ ਕਿ ਪਹਿਲੇ ਦਿਨ ਹੋਏ ਅਥਲੈਟਿਕ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 100 ਮੀਟਰ ਦੌੜ ਦੇ ਲੜਕਿਆਂ ਦੇ ਵਰਗ ’ਚ ਦਿਲਪ੍ਰੀਤ ਸਿੰਘ ਭਾਈ ਨੰਦ ਲਾਲ ਸਕੂਲ ਨੇ ਪਹਿਲਾ, ਪ੍ਰਿੰਸ ਮਟੋਰ ਸਕੂਲ ਨੇ ਦੂਜਾ ਅਤੇ ਪ੍ਰਤੀਕ ਹੰਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 100 ਮੀਟਰ ਮੁਕਾਬਲੇ ’ਚ ਮਨਮੀਤ ਕੌਰ ਆਦਰਸ਼ ਸਕੂਲ ਨੇ ਪਹਿਲਾ, ਸਿਮਰਨ ਦੇਵੀ ਮੋਹੀਵਾਲ ਨੇ ਦੂਜਾ ਅਤੇ ਜੋਤੀ ਸਰਕਾਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀ 200 ਮੀਟਰ ਦੌੜ ’ਚ ਪ੍ਰਭਜੋਤ ਸਿੰਘ ਆਦਰਸ਼ ਸਕੂਲ ਨੇ ਪਹਿਲਾ, ਗੁਰਵੀਰ ਸਿੰਘ ਆਦਰਸ਼ ਸਕੂਲ ਨੇ ਦੂਜਾ ਅਤੇ ਰਾਘਵ ਸ਼ਰਮਾ ਰਾਮਪੁਰ ਜੱਜਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 200 ਮੀਟਰ ਮੁਕਾਬਲੇ ’ਚ ਮਨਮੀਤ ਕੌਰ ਆਦਰਸ਼ ਸਕੂਲ ਨੇ ਪਹਿਲਾ, ਹਰਦੀਪ ਕੌਰ ਨਾਨੋਵਾਲ ਨੇ ਦੂਜਾ ਅਤੇ ਹਰਗੁਣ ਕੌਰ ਮਾਨ ਭਾਈ ਨੰਦ ਲਾਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਭਟਨਾਗਰ, ਸਟੇਟ ਐਵਾਰਡੀ ਅਧਿਆਪਕ ਪਵਨ ਕੁਮਾਰ, ਰਵਿੰਦਰ ਕੌਰ, ਹਰਮਿੰਦਰ ਕੌਰ, ਸੋਨੀਆ, ਹਰਪ੍ਰੀਤ ਕੌਰ, ਜੋਤੀ ਕੌਰ, ਅੰਮ੍ਰਿਤ ਕੌਰ, ਜਗਪਾਲ ਸਿੰਘ, ਕੁਲਦੀਪ ਪਰਮਾਰ, ਸਟੇਟ ਐਵਾਰਡੀ ਅਧਿਆਪਕ ਸੁਰਜੀਤ ਸਿੰਘ ਰਾਣਾ, ਰਾਜ ਕੁਮਾਰ, ਗਗਨ ਕੁਮਾਰ, ਬਲਵਿੰਦਰ ਸਿੰਘ ਲੋਦੀਪੁਰ, ਪਵਨ ਕੁਮਾਰ, ਅਮਰਜੀਤ ਸਿੰਘ, ਭਾਈ ਨੰਦ ਲਾਲ ਸਕੂਲ ਦੇ ਅਮਰਜੀਤ ਸਿੰਘ ਅਤੇ ਪ੍ਰਦੀਪ ਸਿੰਘ ਮਾਨ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।