- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਜਾਗਰਣ ’ਚ ਲੱਗੀ ਖਬਰ ਦਾ ਹੋਇਆ ਅਸਰ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਨੂੰ ਸਫਲਤਾ ਪ੍ਰਾਪਤ ਹੋਈ ਹੈ। ਪੁਲਿਸ ਟੀਮ ਨੇ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਝੁੰਗੀਆਂ ’ਚ ਨਾਜਾਇਜ਼ ਸ਼ਰਾਬ ਵੇਚਦੀਆਂ ਦੋ ਔਰਤਾਂ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਰੇਲਵੇ ਸਟੇਸ਼ਨ ਨਜ਼ਦੀਕ ਰਾਜਸਥਾਨੀ ਬਸਤੀ ’ਚ ਨਜਾਇਜ਼ ਸ਼ਰਾਬ ਵਿਕਣ ਸਬੰਧੀ ਸ਼ਿਕਾਇਤਾ ਪ੍ਰਾਪਤ ਹੋਈਆਂ ਸਨ ਜਿਸ ’ਤੇ ਪੁਲਿਸ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਇਸ ਸਬੰਧੀ ਬੀਤੀ ਸ਼ਾਮ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਢਾਹੀਆਂ ਹੋਈਆਂ ਝੁੰਗੀਆਂ ਨਜਦੀਕ ਦੋ ਔਰਤਾਂ ਨਜਾਇਜ਼ ਸ਼ਰਾਬ ਵੇਚ ਰਹੀਆਂ ਹਨ ਇਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਏਐਸਆਈ ਗੁਰਮੀਤ ਸਿੰਘ, ਡਰਾਈਵਰ ਕੁਲਦੀਪ ਸਿੰਘ ਅਤੇ ਜਵਾਨ ਕਸਤੂਰੀ ਲਾਲ ਨੇ ਤੁਰੰਤ ਮੌਕੇ ’ਤੇ ਦਬਿਸ਼ ਕਰਕੇ ਸ਼ਰਾਬ ਵੇਚਦੀਆਂ ਦੋ ਔਰਤਾਂ ਨੂੰ 10 ਬੋਤਲਾਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮੁਕਦਮਾ ਨੰਬਰ 154 ਮਿਤੀ 05/10/2026 ਦਰਜ ਕਰਕੇ ਐਕਸਾਈਜ਼ ਐਕਟ 61/1/14 ਤਹਿਤ ਕਾਰਵਾਈ ਕਰਦੇ ਹੋਏ ਸ਼ਿਵਾਨੀ ਪੁੱਤਰੀ ਰਾਜੂ ਅਤੇ ਭਾਗੋ ਪਤਨੀ ਰਾਜੂ ਨੂੰ ਹਿਰਾਸਤ ’ਚ ਲਿਆ ਹੈ।